ਜਲੰਧਰ (ਪੰਜਾਬ ਦੈਨਿਕ ਨਿਊਜ਼)
ਜਲੰਧਰ (ਪੰਜਾਬ ਦੈਨਿਕ ਨਿਊਜ਼) (ਲਵਦੀਪ ਬੈਂਸ/ ਜੇਪੀ ਸੋਨੂੰ) ਸਖੀ ਸੁਲਤਾਨ ਦਰਬਾਰ ਬਾਬਾ ਲੱਖ ਦਾਤਾ ਪੀਰ ਜੀ ਜੈਤੇਵਾਲੀ ਵਿਖੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ । ਇਸ ਦੌਰਾਨ ਗੱਲਬਾਤ ਕਰਦਿਆ ਦਰਬਾਰ ਦੇ ਸੇਵਾਦਾਰ ਅਮਰਜੀਤ ਕੁਮਾਰ ਨੇ ਦੱਸਿਆ ਕਿ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਤੋਂ ਗੱਦੀ ਨਸ਼ੀਨ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਜੋੜ ਮੇਲਾ ਹਰ ਸਾਲ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਉਨ੍ਹਾਂ ਦੱਸਿਆ ਕਿ 15 ਜੂਨ ਦੀ ਸ਼ਾਮ ਨੂੰ ਦਰਬਾਰ ਵਿਖੇ ਚਿਰਾਗ ਰੌਸ਼ਨ ਕਰਨ ਦੀ ਰਸਮ ਅਦਾ ਕਰਨ ਉਪਰੰਤ ਮਹਿੰਦੀ ਦੀ ਰਸਮ ਕੀਤੀ ਗਈ । ਰਾਤ ਨੂੰ ਮਹਿਫਿਲੇ ਕਵਾਲੀ ਦੌਰਾਨ ਮੰਗਤ ਰਾਮ ਕਵਾਲ ਗਰੁੱਪ ਵੱਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ।
16 ਜੂਨ ਨੂੰ ਚਾਦਰ ਚੜ੍ਹਾਉਣ ਅਤੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਰਸਮ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਤੋਂ ਗੱਦੀ ਨਸ਼ੀਨ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਵੱਲੋਂ ਅਦਾ ਕੀਤੀ ਗਈ । ਮੇਲੇ ਦੌਰਾਨ ਚਾਚਾ ਭਤੀਜਾ ਨਕਾਲ ਪਾਰਟੀ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ । ਮੇਲੇ ‘ਚ ਪਹੁੰਚੀਆਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਰਛਪਾਲ ਸਿੰਘ ਫੌਜੀ, ਪੰਚ ਧਰਮਵੀਰ ਜੌਨੀ, ਪੰਚ ਵਿਨੋਦ ਕੁਮਾਰ ਕਾਕਾ, ਆਰ.ਕੇ.ਕਲਾਥ ਹਾਊਸ ਤੋਂ ਦੇਸ ਰਾਜ ਚੰਦੜ, ਪ੍ਰਿੰਸ ਕੁਮਾਰ, ਅਜੀਤ ਸਿੰਘ, ਸੁਖਵਿੰਦਰ ਲਾਲ, ਰਾਮ ਲੁਭਾਇਆ, ਪਵਨ, ਸੁਖਵਿੰਦਰ ਕਾਕਾ, ਸਨੀ ਚੰਦੜ, ਲਵ ਕੁਮਾਰ, ਜੋਗਧਿਆਨ, ਕਰਨ ਮਹਿਮੀ, ਅਮਰਜੀਤ ਜੀਤਾ, ਤਜਿੰਦਰ ਰਾਏ ਅਤੇ ਸੁਸ਼ੀਲ ਕੁਮਾਰ ਆਦਿ ਮੌਜੂਦ ਸਨ ।

