ਲਵਦੀਪ ਬੈਂਸ (ਪੰਜਾਬ ਦੈਨਿਕ ਨਿਊਜ਼) 17 ਅਪ੍ਰੈਲ ਨੂੰ ਲੜਕੇ ਤੇ ਲੜਕੀਆਂ ਦੇ ” ਮਿੱਨੀ ਮੈਰਾਥਨ ਦੌੜ ਮੁਕਾਬਲੇ ” ਕਰਵਾਏ ਗਏ । ਇਹ ਮੁਕਾਬਲੇ 12 ਸਾਲ ਤੋਂ ਲੈਕੇ 21 ਸਾਲ ਦੀ ਉਮਰ ਤਕ ਰੱਖੇ ਗਏ ਸਨ । ਮੁੱਖ ਮਹਿਮਾਨ ਵਜੋਂ ਪਦਮਸ੍ਰੀ ਸਰਦਾਰ ਕਰਤਾਰ ਸਿੰਘ, ੳਲਪਿਅਨ ਸਰੋਜ ਬਾਲਾ ਹਾਜਰ ਹੋਏ । ਸੋਸਾਇਟੀ ਦੇ ਪ੍ਰਧਾਨ ਹਰਿੰਦਰ ਸਿੰਘ , ਕਰਤਾਰ ਸਿੰਘ ਜੀ , ਸਰੋਜ ਬਾਲਾ ਅਤੇ ਆਏ ਹੋਏ ਸ਼ਹਿਰ ਨਿਵਾਸੀਆਂ ਨੇ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਸ਼ਰਧਾਨਜਲੀ ਦਿਤੀ । ਉਪਰੰਤ ਖੇਡ ਮੁਕਾਬਲੇ ਸ਼ੁਰੂ ਕੀਤੇ ਗਏ । ਤਕਰੀਬਨ ਪੰਜਾਬ ਦੇ ਵਖ ਵਖ ਸ਼ਹਿਰਾਂ ਤੋਂ 200 ਨਿਵਾਸੀਆਂ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ । ਪਰਸ਼ੋਤਮ ਸਿੰਘ, ਕੋਚ ਭਗਵੰਤ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ । ਲੁਧਿਆਣਾ ਤੋਂ ਧਰਮਵੀਰ ਸਿੰਘ ਧੱਮੀ , ਜਸਵੰਤ ਸਿੰਘ ਧਾਲੀਵਾਲ, ਬਾਜ ਸਿੰਘ, ਜੇ ਐਸ ਘੁੰਮਣ, ਸਤਵਿੰਦਰ ਸਿੰਘ ਮਠਾੜੂ, ਜੈਵਲਿਨ ਖਿਡਾਰੀ ਅਸ਼ੋਕ ਕੁਮਾਰ , ਆਦ ਹਾਜਰ ਹੋਏ । ਸੋਸਾਇਟੀ ਦੇ ਪ੍ਰਧਾਨ ਹਰਿੰਦਰ ਸਿੰਘ ਆਏ ਹੋਏ ਸਮੂਹ ਮਹਿਮਾਨਾਂ ਦਾ, ਖਿਡਾਰੀਆਂ ਦਾ , ਸ਼ਹਿਰ ਨਿਵਾਸੀਆਂ ਦਾ ਧੰਨਵਆਦ ਕੀਤਾ ।ਖਾਸ ਤੌਰ ਤੇ ਸਹਿਯੋਗ ਦੇਣ ਵਾਲੇ ਸਾਥੀਆਂ ਦਾ: ਕੁਲਦੀਪ ਸਿੰਘ ਯੂਕੇ , ਸੁਸ਼ੀਲ ਕੁਮਾਰ ਡੋਗਰਾ, ਬ੍ਰਿਜ ਲਾਲ , ਨਰਿੰਦਰ ਸਿੰਘ, ਭੁਪਿੰਦਰ ਸਿੰਘ, ਹਰਜਿੰਦਰ ਕੌਰ, ਜਸਵਿੰਦਰ ਸਿੰਘ ਬੰਗਾ , ਹਰਪਾਲ ਸਿੰਘ ( ਗਲੋਬ ਨਿੳਸ ) ਆਦ । ਸ਼ਹਿਰ ਨਿਵਾਸੀ : ਹਰਿੰਦਰ ਸਿੰਘ ਲਾਲੀ, ਮਹਿੰਦਰ ਸਿੰਘ, ਅਮਰੀਕ ਸਿੰਘ, ਕੁਲਵਿੰਦਰ ਸਾਬੀ, ਵਿਜੈ ਮਹਿਦੀਪੁਰ , ਸਤਨਾਮ ਸਿੰਘ, ਰਿੰਕੂ, ਜੋਗਿੰਦਰ ਸਿੰਘ, ਬੱਬੀ, ਆਦ ਸਭਨਾਂ ਦਾ ਧੰਨਵਾਦ ਕੀਤਾ । ਪੰਜਾਬ ਦੇ ਵਖ ਵਖ ਸ਼ਹਿਰਾਂ ਤੋਂ: ਅਮ੍ਰਿਤਸਰ ਸਾਹਿਬ, ਤਰਨਤਾਰਨ, ਸੰਗਰੂਰ, ਗੁਰਦਾਸਪੁਰ, ਦੀਨਾਨਗਰ, ਲੁਧਿਆਣਾ, ਨਵਾਂਸ਼ਹਿਰ, ਸੁਲਤਾਨਪੁਰ ਲੋਧੀ, ਫਗਵਾੜਾ, ਆਦ ਤੋਂ ਪਹੁੰਚ ਕੇ ਹਿੱਸਾ ਲਿਆ । ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਨਕਦ ਰਾਸ਼ੀ ਇਨਾਮ ਵਜੋਂ ਦਿਤੀ ਗਈ ।ਹਰਿੰਦਰ ਸਿੰਘ ਨੇ ਕਿਹਾ ਕਿ ੳਹ ਸਭਨਾਂ ਦੇ ਸਹਿਯੋਗ ਨਾਲ ਅੱਗੇ ਵੀ ਬਚੇਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਖੇਡ ਮੁਕਾਬਲੇ ਕਰਵਾਉਂਦੇ ਰਹਿਣਗੇ , ਤਾ ਜੋ ” ਤੰਦਰੁਸਤ ਪੰਜਾਬ ” ਵਾਲਾ ਮਿਸ਼ਨ ਵਲ ਵਧੇਆ ਜਾਏ।
