ਬਸੀ ਪਠਾਣਾ (PUNJAB DAINIK NEWS ) ਪੁਲਿਸ ਥਾਣਾ ਬਡਾਲੀ ਆਲਾ ਸਿੰਘ ਵਿਖੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ,ਡੀਐਸਪੀ ਬਸੀ ਪਠਾਣਾ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਕੁਲਜਿੰਦਰ ਸਿੰਘ ਦੇ ਬਿਆਨਾਂ ਤੇ ਪਿੰਡ ਰਜਿੰਦਰਗੜ੍ਹ ਦੇ ਨਜ਼ਦੀਕ ਪਲਟੇ ਹੋਏ ਟਰੱਕ ਵਿਚੋਂ 1265 ਸੇਬ ਸੇਬ ਦੀਆਂ ਪੇਟੀਆਂ ਚੋਰੀ ਕੀਤੇ ਜਾਣ ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮੌਕੇ ਟਰੱਕ ਦੇ ਡਰਾਈਵਰ ਕੁਲਜਿੰਦਰ ਸਿੰਘ ਵਾਸੀ ਬਟਾਲਾ ਨੇ ਆਪਣੇ ਕੇਲੰਡਰ ਸਮੇਤ ਨਾਲ ਕਸ਼ਮੀਰ ਤੋਂ ਸੇਬ ਲੈ ਕੇ ਉੜੀਸਾ ਜਾ ਰਿਹਾ ਸੀ ਤਾਂ ਟਰੱਕ ਮੂਹਰੇ ਜਾ ਰਹੀ ਇਕ ਕਾਰ ਦੇ ਚਾਲਕ ਵਲੋਂ ਅਚਾਨਕ ਬਰੇਕ ਲਗਾ ਦਿੱਤੀ ਸਿੱਟੇ ਵਜੋਂ ਟਰੱਕ ਆਪਣਾ ਸਤੁੰਲਨ ਗੁਆ ਕੇ ਪਲਟ ਗਿਆ, ਜਿਸ ਦੌਰਾਨ ਉਨ੍ਹਾਂ ਦੇ ਸੱਟਾਂ ਵੀ ਲੱਗੀਆਂ। ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਦੋਸ਼ੀਆਂ ਦੇ ਉਪਰ ਬਣਦੀ ਕਾਰਵਾਈ ਕਰੇਗੀ |
