ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਨਿਊਰੋ ਸਪਾਈਨ ਜਨਰਲ ਕਲੀਨਿਕ ,ਅਰਬਨ ਅਸਟੇਟ ਫੇਸ-2 , ਮਾਰਕੀਟ ਕੰਪਲੈਕਸ, ਜਲੰਧਰ ਵੱਲੋ ਦਿਨ ਮੰਗਲਵਾਰ ਨੂੰ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਜਿਸ ਵਿਚ ਨਿਊਰੋ ਸਪਾਈਨ ਦੇ ਮਾਹਿਰ ਡਾ. ਬਿਕਰਮਜੀਤ ਸਿੰਘ ਅਤੇ ਸਰਜਰੀ ਦੇ ਮਾਹਿਰ ਡਾ. ਨਵਨੀਤ ਕੌਰ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਕੈਂਪ ਵਿੱਚ 100 ਤੋ ਜਿਆਦਾ ਮਰੀਜਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ I ਕੈਂਪ ਵਿੱਚ ਸ਼ੁਗਰ ਟੈਸਟ, ਯੁਰਿਕ ਐਸਿਡ ਅਤੇ ਬੀ ਐਮ ਡੀ ਟੈਸਟ ਵੀ ਮੁਫ਼ਤ ਕੀਤੇ ਗਏ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆ ਗਈਆ।ਜਿਕਰਯੋਗ ਹੈ ਕਿ ਡਾਕਟਰ ਬਿਕਰਮਜੀਤ ਸਿੰਘ ਜੋ ਕਿ ਪਿਛਲੇ 10 ਸਾਲਾਂ ਤੋਂ ਸੇਕਰਡ ਹਾਰਟ ਹਸਪਤਾਲ ਵਿੱਚ ਅਤੇ ਡਾਕਟਰ ਨਵਨੀਤ ਕੌਰ ਜੋ ਕਿ ਪਿਮਸ ਹਸਪਤਲ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ, ਹੁਣ ਉਨ੍ਹਾਂ ਨੇ ਨਿਊਰੋ ਸਪਾਈਨ ਐਂਡ ਜਨਰਲ ਕਲੀਨਿਕ ਜੋਂ ਕਿ ਅਰਬਨ ਫੇਜ਼ 2 ਵਿਚ ਖੋਲ੍ਹਿਆ ਹੈ , ਜਿੱਥੇ ਮਰੀਜ਼ ਸ਼ਾਮ ਨੂੰ ਵੀ ਡਾਕਟਰ ਨੂੰ ਮਿਲ ਕਿ ਉੱਥੇ ਵੀ ਸੇਵਾਵਾਂ ਦਾ ਲਾਹਾਂ ਲੈ ਸਕਦੇ ਹਨ।
