ਆਦਮਪੁਰ ਪੰਜਾਬ ਦੈਨਿਕ ਨਿਊਜ਼ (ਜੇਪੀ ਸੋਨੂੰ )
ਆਦਮਪੁਰ ਸ਼ਹਿਰ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਮਾਣਯੋਗ ਮੁੱਖ ਮੰਤਰੀ ( ਪੰਜਾਬ ) ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਨਮ ਦਿਨ ਵਾਤਾਵਰਣ ਨੂੰ ਮੁੱਖ ਰੱਖਦਿਆਂ ਮਨਾਇਆ ਗਿਆ । ਇਸ ਮੌਕੇ ਤੇ ਇਲਾਕੇ ਦੇ ਅਨੇਕ ਆਗੂ ਇਕਠੇ ਹੋੲ ਅਤੇ ਬੂਟੇ ਲਗਾਏ । ਪੰਜਾਬ ਦੇ ਰਿਵਾਇਤੀ ਰੁਖਾਂ ਦੇ ਵੱਖ ਵੱਖ 7 ਬੂਟੇ ਲਗਾਏ ਗਏ ( ਨਿੰਮ , ਸੁਹਾਂਜਣਾ , ਅਰਜਨ , ਇਮਲੀ ਆਦ ) । ਸਿਨਿਅਰ ਆਗੂ ਹਰਿੰਦਰ ਸਿੰਘ ਨੇ ਇਸ ਮੌਕੇ ਤੇ ਸਮੁਹ ਪੰਜਾਬ ਨਿਵਾਸੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਅਸੀਂ , ਆਦਮਪੁਰ ਹਲਕੇ ਵਲੋਂ , ਭਗਵੰਤ ਮਾਨ ਜੀ ਨੂੰ ਵਧਾਈ ਦਿੰਦੇ ਹਾਂ । ਅਰਦਾਸ ਕਰਦੇ ਹਾਂ ਮਾਨ ਸਾਹਬ ਇਸੇ ਤਰ੍ਹਾਂ ਪੰਜਾਬ ਦੀ ਸੇਵਾ ਕਰਦੇ ਰਹਿਣ , ਤੰਦਰੁਸਤ ਰਹਿਣ । ਉਨ੍ਹਾਂ ਕਿਹਾ ਕਿ ਸਾਡਾ , ਇਕ ਆਮ ਨਾਗਰਿਕ ਹੋਣ ਦੇ ਨਾਤੇ ਵੀ ਇਹ ਫਰਜ਼ ਬਣਦਾ ਹੈ ਕਿ ਹਰ ਦਿਨ ਤਿਉਹਾਰ ਵਾਤਾਵਰਣ ਨੂੰ ਮੁੱਖ ਰੱਖਦਿਆਂ ਮਨਾਇਆ ਜਾੲ , ਤਾਂ ਜ਼ੋ ਪੰਜਾਬ ਨੂੰ, ਧਰਤੀ ਨੂੰ ਹਰਿਆ ਭਰਿਆ ਰਖਿਆ ਜਾਵੇ । ਇਸ ਮੁਬਾਰਕ ਮੌਕੇ ਤੇ ਮਹਿੰਦਰ ਸਿੰਘ, ਅਵਤਾਰ ਸਿੰਘ, ਲਤੀਫ਼ ਮੁਹੰਮਦ, ਰਵਿੰਦਰ ਸੈਣੀ, ਗੁਰਮੀਤ ਨਿੱਝਰ, ਅਗਨੀਦੇਵ ਸਿੰਘ , ਹਰਮਨ ਸਿੰਘ ਆਦਿ ਅਨੇਕ ਸਾਥੀ ਹਾਜ਼ਰ ਹੋਏ ।
