ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ਼) ਅੱਜ ਬ੍ਰਿਗੇਡੀਅਰ ਰੋਹਿਤ ਕੁਮਾਰ ਗਰੁੱਪ ਕਮਾਂਡਰ ਗਰੁੱਪ ਅੰਮ੍ਰਿਤਸਰ ਵੱਲੋਂ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਣੀ ਸਾਹਿਬ ਵਿਖੇ ਫਸਟ ਪੰਜਾਬ ਬਟਾਲੀਅਨ ਐੱਨਸੀਸੀ ਅੰਮ੍ਰਿਤਸਰ ਵੱਲੋਂ ਲਗਾਏ ਗਏ ਅੱਠ ਰੋਜ਼ਾ ਟ੍ਰੇਨਿੰਗ ਕੈਂਪ ਦਾ ਨਿਰੀਖਣ ਕੀਤਾ ਗਿਆ l ਕੈਂਪ ਵਿਖੇ ਪਹੁੰਚਣ ਤੇ ਉਨ੍ਹਾਂ ਦਾ ਸਵਾਗਤ ਕੈਂਪ ਕਮਾਂਡੈਂਟ ਕਰਨਲ ਵੀ ਕੇ ਪੰਧੇਰ ਵੱਲੋਂ ਕੀਤਾ ਗਿਆ l ਉਨ੍ਹਾਂ ਨੇ ਐਨ ਸੀ ਸੀ ਕੈਂਪ ਦੌਰਾਨ ਚੱਲ ਰਹੀਆਂ ਵੱਖ ਵੱਖ ਗਤੀਵਿਧੀਆਂ ਬਾਰੇ ਕਰਨਲ ਵੀ ਕੇ ਪੰਧੇਰ ਤੋਂ ਜਾਣਕਾਰੀ ਪ੍ਰਾਪਤ ਕੀਤੀ l ਟ੍ਰੇਨਿੰਗ ਏਰੀਏ ਵਿਚ ਉਹਨਾਂ ਨੇ ਕੈਡੇਟਾਂ ਦੁਆਰਾ ਕੀਤੀਆਂ ਜਾਂਦੀਆਂ ਵੱਖ ਵੱਖ ਗਤੀਵਿਧੀਆਂ ਦੇਖੀਆਂ ਜਿਸ ਵਿਚ ਮੈਂਪ ਰੀਡਿੰਗ,ਡ੍ਰਿਲ,ਐੱਨਸੀਸੀ ਏ ਬੀ ਸੀ ਸਰਟੀਫਿਕੇਟ ਦੀ ਤਿਆਰੀ,ਵੈਪਨ ਟਰੇਨਿੰਗ ਆਦਿ ਸ਼ਾਮਿਲ ਹਨ l ਅਖੀਰ ਵਿਚ ਉਨ੍ਹਾਂ ਨੇ ਐਨਸੀਸੀ ਕੈਡੇਟਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐੱਨਸੀਸੀ ਦਾ ਮਾਟੋ ਏਕਤਾ ਅਤੇ ਅਨੁਸ਼ਾਸਨ ਹੈ l ਕੈਂਪ ਦੌਰਾਨ ਐਨਸੀਸੀ ਕੈਡਿਟਾਂ ਵਿੱਚ ਮਿਲਜੁਲ ਕੇ ਰਹਿਣ ਦੀ ਆਦਤ ਪੈਂਦੀ ਹੈ l ਟ੍ਰੇਨਿੰਗ ਦੌਰਾਨ ਆਈਆਂ ਮੁਸ਼ਕਲਾਂ ਨੂੰ ਉਹ ਰਲ ਮਿਲ ਕੇ ਹੱਲ ਕਰਦੇ ਹਨl ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ l ਉਨ੍ਹਾਂ ਨੇ ਕਾਲਜ ਦੀ ਮੈਨੇਜਮੈਂਟ ਕਮੇਟੀ ਦਾ ਖਾਸ ਧੰਨਵਾਦ ਕੀਤਾ l ਉਨ੍ਹਾਂ ਨੇ ਡਾ ਸੁਖਪਾਲ ਸਿੰਘ ਸੰਧੂ ਦਾ ਖ਼ਾਸ ਤੌਰ ਤੇ ਧੰਨਵਾਦ ਕੀਤਾ ਜਿੰਨਾ ਕਿ ਇਸ ਕੈਂਪ ਲੋਕੇਸ਼ਨ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਪਿਛਲੇ ਲਗਪਗ ਦਸ ਸਾਲ ਤੋਂ ਕੈਂਪ ਏਸੇ ਲੋਕੇਸ਼ਨ ਤੇ ਲੱਗ ਰਿਹਾ ਹੈ ਇਸ ਮੌਕੇ ਤੇ ਲੈਫਟੀਨੈਂਟ ਰਜੀਵ ਧਵਨ, ਲੈਫਟੀਨੈਂਟ ਪ੍ਰਦੀਪ ਕੁਮਾਰ,ਲੈਫਟੀਨੈਂਟ ਸਤਿੰਦਰ ਸਿੰਘ, ਬਬਲਜੀਤ ਸਿੰਘ, ਲੈਫਟੀਨੈਂਟ ਸ਼ਰਨਜੀਤ ਕੌਰ, ਸੂਬੇਦਾਰ ਗੁਰਪ੍ਰੀਤ ਸਿੰਘ,ਸੂਬੇਦਾਰ ਗੁਰਦੇਵ ਸਿੰਘ ਆਦਿ ਸਟਾਫ ਹਾਜ਼ਰ ਸੀ l