ਆਦਮਪੁਰ ਪੰਜਾਬ ਦੈਨਿਕ ਨਿਊਜ਼ (ਲਵਦੀਪ ਬੈਂਸ /ਜੇ ਪੀ ਸੋਨੂੰ ) ਅੱਜ 2 ਅਕਤੂਬਰ ਗਾਂਧੀ ਜਯੰਤੀ ਦੇ ਮੌਕੇ ਤੇ ਲਾਇਨਜ਼ ਕਲੱਬ ਆਦਮਪੁਰ ਵਲੋਂ ਲਾਈਨਜ ਆਈ ਹਸਪਤਾਲ਼ ਆਦਮਪੁਰ ਵਿੱਖੇ – ਨਿਊਰੋ ਸਪਾਈਨ ਐਂਡ ਜਨਰਲ ਕਲੀਨਿਕ ਦੇ ਡਾ. ਬਿਕਰਮਜੀਤ ਸਿੰਘ ਜੋ ਕਿ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੇ ਮਾਹਿਰ ਅਤੇ ਡਾ. ਨਵਨੀਤ ਕੌਰ ਜੋ ਕਿ ਜਨਰਲ ਸਰਜਰੀ ਦੇ ਮਾਹਰ ਹਨ ਵੱਲੋ ਮੁਫਤ ਜਾਂਚ ਕੈਂਪ ਲਾਇਆ ਗਿਆ। ਜਿਸ ਵਿਚ 150 ਤੋਂ ਜਿਆਦਾ ਮਰੀਜਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਅਤੇ ਬਿਮਾਰੀਆ ਬਾਰੇ ਜਾਗਰੂਕ ਕੀਤਾ ਗਿਆ । ਕੈਂਪ ਵਿੱਚ BMD ,ਸੁਗਰ ਟੈਸਟ, ਯੁਰਿਕ ਐਸਿਡ ਟੈਸਟ ਵੀ ਮੁਫ਼ਤ ਕੀਤਾ ਗਿਆ ਅਤੇ ਮਰੀਜਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆ।
ਮਰੀਜ਼ਾਂ ਨੇ ਬਹੁਤ ਸਾਰਾ ਲਾਹਾ ਲੈ ਕੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਲਾਈਨਜ ਆਈ ਹਸਪਤਾਲ਼ ਚੇਅਰਮੈਨ ਲਾਇਨ ਦਸ਼ਵਿੰਦਰ ਕੁਮਾਰ, ਲਾਈਨਜ ਕਲੱਬ ਦੇ ਪ੍ਰਧਾਨ ਲਾਇਨ ਵਿਨੋਦ ਟੰਡਨ, ਲਾਇਨ ਅਮਰਜੀਤ ਸਿੰਘ ਭੋਗਪੁਰੀਆ, ਲਾਇਨ ਰਾਜੀਵ ਸਿੰਗਲਾ , ਲਾਇਨ ਐਮ. ਐਲ ਸ਼ਾਰਦਾ, ਲਾਇਨ ਰਿਸ਼ੀ ਗੁਪਤਾ, ਲਾਇਨ ਬਲਰਾਮ ਵਰਮਾ, ਲਾਇਨ ਰਾਜਿੰਦਰ ਪ੍ਰਸ਼ਾਦ, ਲਾਇਨ ਖੜਕ ਸਿੰਘ, ਜਸਵਿੰਦਰ ਸਿੰਘ , ਰਾਹੁਲ ਸ਼ਰਮਾ, ਪਰਵੀਨ , ਰਾਮੇਸ਼ ਗਿੱਲ ਆਦਿ ਹਾਜਿਰ ਸਨ ।ਜਿਕਰਯੋਗ ਹੈ ਕਿ ਡਾਕਟਰ ਬਿਕਰਮਜੀਤ ਸਿੰਘ ਜੋ ਕਿ ਪਿਛਲੇ 10 ਸਾਲਾਂ ਤੋਂ ਸੇਕਰਡ ਹਾਰਟ ਹਸਪਤਲ ਵਿੱਚ ਅਤੇ ਡਾਕਟਰ ਨਵਨੀਤ ਕੌਰ ਜੋ ਕਿ ਪੀਮਸ ਹਸਪਤਲ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ, ਹੁਣ ਉਨ੍ਹਾਂ ਨੇ ਨਿਊਰੋ ਸਪਾਈਨ ਐਂਡ ਜਨਰਲ ਕਲੀਨਿਕ ਜੋਂ ਕਿ ਅਰਬਨ ਫੇਜ਼ 2 ਵਿਚ ਖੋਲ੍ਹਿਆ ਹੈ , ਜਿੱਥੇ ਮਰੀਜ਼ ਸ਼ਾਮ ਨੂੰ ਵੀ ਡਾਕਟਰ ਨੂੰ ਮਿਲ ਕਿ ਉੱਥੇ ਵੀ ਸੇਵਾਵਾਂ ਦਾ ਲਾਹਾਂ ਲੈ ਸਕਦੇ ਹਨ।