ਪੰਜਾਬ ਦੈਨਿਕ ਨਿਊਜ਼ (ਢਿੱਲਵਾਂ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਲੋਕਾਂ `ਚ ਕੋਵੀਡ ਟੀਕਾਕਰਨ ਸੰਬੰਧੀ ਜਾਗਰੂਕਤਾ ਲਿਆਉਣ ਲਈ ਕੋਰੋਨਾ ਟੀਕਾਕਰਨ ਜਾਗਰੂਕਤਾ ਵੈਨ ਚਲਾਈ ਗਈ ਹੈ। ਜਿਸ ਤਹਿਤ ਅੱਜ ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਵਿਖੇ ਕੋਰੋਨਾ ਟੀਕਾਕਰਨ ਜਾਗਰੂਕਤਾ ਵੈਨ ਰਾਹੀਂ ਲੋਕਾਂ ਨੂੰ ਟੀਕਾਕਰਨ ਮੁਹਿੰਮ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਬਲਾਕ ਐਕਸਟੇਂਸ਼ਨ ਐਜੁਕੇਟਰ ਬਿਕਰਮਜੀਤ ਸਿੰਘ ਅਤੇ ਮੋਨਿਕਾ ਨੇ ਦੱਸਇਆ ਕਿ ਕੋਵੀਡ ਤੋਂ ਬਚਾਅ ਲਈ ਕੋਰੋਨਾ ਦਾ ਟੀਕਾਕਰਨ ਸਮੇਂ ਸਿਰ ਕਰਵਾਉਣ ਲਾਜ਼ਮੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਇਆ ਕਿ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਅਤੇ ਅਧੀਨ ਆਉਂਦੇ ਵੱਖ-ਵੱਖ ਸਬ-ਸੈਂਟਰਾਂ `ਤੇ ਰੋਜ਼ਾਨਾ ਕੋਵੀਡ ਟੀਕਾਕਰਨ ਕੀਤਾ ਜਾਂਦਾ ਹੈ। ਉਨ੍ਹਾਂ ਕੋਰੋਨਾ ਟੀਕਾਕਰਨ ਤੋਂ ਵਾਂਝੇ ਬੱਚਿਆਂ (ਉਮਰ 12 ਸਾਲ, 13 ਸਾਲ ਅਤੇ 14 ਸਾਲ) ਅਤੇ ਲੋਕਾਂ ਨੂੰ ਜਲਦ ਤੋਂ ਜਲਦ ਆਪਣਾ ਟੀਕਾਕਰਨ ਕਰਵਾਉਣ ਲਈ ਕਿਹਾ।ਉਨ੍ਹਾਂ ਕਿਹਾ ਕਿ ਕੋਵੀਡ ਟੀਕਾਕਰਨ ਤੋਂ ਬਾਅਦ ਟੀਕੇ ਵਾਲੀ ਥਾਂ `ਤੇ ਦਰਦ, ਮਾਸਪੇਸ਼ੀ ਦਾ ਦਰਦ, ਥਕਾਵਟ, ਸਿਰ ਦਰਦ ਅਤੇ ਬੁਖਾਰ ਆਮ ਲੱਛਣ ਹਨ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਇਹ ਵੀ ਦੱਸਇਆ ਕਿ ਕੋ-ਵੈਕਸੀਨ ਲਈ 28 ਦਿਨਾਂ ਦਾ ਅੰਤਰਾਲ ਅਤੇ ਕੋਵੀਸ਼ਿਲਡ ਲਈ 84 ਦਿਨਾਂ ਦਾ ਅੰਤਰਾਲ ਲਾਜ਼ਮੀ ਹੈ।ਇਸ ਮੌਕੇ ਡਾ. ਸਤਿੰਦਰਜੀਤ ਕੌਰ, ਡਾ. ਅੰਜਲਿਕਾ ਗਿੱਲ, ਡਾ. ਪ੍ਰਸ਼ਾਂਤ ਠਾਕੁਰ, ਐਲ.ਐਚ.ਵੀ ਸੁਖਰਾਜ ਕੌਰ, ਏ.ਐਨ.ਐਮ ਸੁਨੀਤਾ ਵਿਰਲੀ, ਸਟਾਫ਼ ਨਰਸ ਹਰਮਨ ਕੌਰ ਅਤੇ ਹਰਪ੍ਰੀਤ ਆਦਿ ਸਟਾਫ਼ ਹਾਜ਼ਰ ਸੀ।
