ਜਲੰਧਰ ਕੈਂਟ(ਪੰਜਾਬ ਦੈਨਿਕ ਨਿਊਜ਼) ਹੁਣ ਚੋਣਾਂ ਨੂੰ ਬਹੁਤ ਘੱਟ ਦਿਨ ਰਹਿ ਗਏ ਹਨ ਅਤੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਹੋਰ ਤੇਜ਼ ਕਰ ਦਿੱਤੇ ਗਏ ਹਨ। ਹਰ ਉਮੀਦਵਾਰ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਮਿਲ ਸਕਣ ਅਤੇ ਲੋਕਾਂ ਨੂੰ ਆਪਣੇ ਪੱਖ ਵਿੱਚ ਕਰ ਕੇ ਵੋਟਾਂ ਦੀ ਗਿਣਤੀ ਨੂੰ ਥੋੜ੍ਹਾ ਹੋਰ ਵਧਾ ਸਕਣ।
ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਵਿਧਾਨ ਸਭਾ ਹਲਕਾ ਕੈਂਟ ਤੋਂ ਉਮੀਦਵਾਰ ਜਗਬੀਰ ਸਿੰਘ ਬਰਾੜ ਦੀ ਪਤਨੀ ਸ੍ਰੀਮਤੀ ਬਰਾੜ ਦੇ ਵੱਲੋਂ ਅੱਜ ਇੰਦਰਾ ਕਲੋਨੀ ਦੇ ਵਿਚ DOOR TO DOOR ਚੋਣ ਪ੍ਰਚਾਰ ਕੀਤਾ ਗਿਆ। ਇੱਥੇ ਲੋਕਾਂ ਦਾ ਵੱਡਾ ਹਜੂਮ ਵੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਭਰਪੂਰ ਆਪਣਾ ਪਿਆਰ ਜਗਬੀਰ ਬਰਾੜ ਲਈ ਵਿਖਾਇਆ। ਉਹਨਾਂ ਨੇ ਇਹ ਪੂਰੀ ਉਮੀਦ ਜਤਾਈ ਹੈ ਕਿ ਉਹ ਇਸ ਚੋਣਾਂ ਦੇ ਵਿੱਚ ਇਸ ਸੀਟ ਤੋਂ ਜ਼ਰੂਰ ਜਿੱਤ ਹਾਸਲ ਕਰਨਗੇ।
