ਜਲੰਧਰ ਪੰਜਾਬ ਦੈਨਿਕ ਨਿਊਜ਼ (ਅਨਿਲ) ਦੀਪ ਸਿੱਧੂ ਦੀ ਬੇਵਕਤੀ ਮੌਤ ਨੇ ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾਇਆ ਹੈ।ਸਿੱਖ ਕੌਮ ਨੇ ਇਹ ਅਨਮੋਲ ਹੀਰਾ ਗੁਵਾ ਲਿਆ ਹੈ, ਇੱਕ ਚਿਰਾਗ ਬੁਝ ਗਿਆ ਹੈ,ਇਕ ਆਸ ਖ਼ਤਮ ਹੋ ਗਈ ਹੈ,ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਗੁੁਰਵਿੰਦਰ ਸਿੰਘ ਸਿੱਧੂ ਹਰਵਿੰਦਰ ਸਿੰਘ ਚਿਟਕਾਰਾਂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ। ਕੇ ਦੀਪ ਸਿੱਧੂ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਰਾਹਾਂ ਦਾ ਪਾਂਧੀ ਸੀ ਅਤੇ ਸਿੱਖ ਕੌਮ ਲਈ ਆਪਣੇ ਅੰਦਰ ਅੰਤ ਦਾ ਮੋਹ ਰੱਖਦਾ ਸੀ ਜੋ ਵਕਤ ਦੀਆਂ ਸਰਕਾਰਾਂ ਅਤੇ ਆਗੂਆਂ ਨੂੰ ਚੰਗਾ ਨਹੀਂ ਲੱਗਦਾ ਜਿਸ ਤਰ੍ਹਾਂ ਨਾਲ ਇਹ ਘਟਨਾ ਵਾਪਰੀ ਹੈ ਉਹ ਕਈ ਸਵਾਲ ਖੜ੍ਹੇ ਕਰਦੀ ਹੈ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ’ ਪੰਜਾਬ ਦੇ ਅਸਲੀ ਵਾਰਸਾਂ ਨੂੰ ਚੁੁਣ ਚੂਣ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਉਕਤ ਆਗੂਆਂ ਨੇ ਕਿਹਾ ਕਿ ਦੀਪ ਸਿੱਧੂ ਬਹੁਤ ਹੀ ਰੌਸ਼ਨ ਦਿਮਾਗ ਸੀ ਤੇ ਉਸ ਦੀ ਰੂਹ ਵਿੱਚ ਪੰਥ ਲਈ ਦਰਦ ਸੀ ਉਸ ਵਿੱਚ ਪੰਜਾਬ ਦਾ ਭਵਿੱਖ ਨਜ਼ਰ ਆਉਂਦਾ ਸੀ ਉਸਦੇ ਸ਼ਬਦਾਂ ਵਿਚ ਦਲੀਲ ਸੀ ਨੌਜਵਾਨ ਵਰਗ ਦਾ ਉਹ ਖ਼ਾਸ ਤੌਰ ਤੇ ਹਰਮਨ ਪਿਆਰਾ ਸੀ ਸਿੱਖ ਕੌਮ ਲੰਮੇ ਸਮੇਂ ਤਕ ਇਹੋ ਜਿਹੇ ਕੌਮ ਦਰਦੀ ਦੀ ਕਮੀ ਮਹਿਸੂਸ ਕਰਦੀ ਰਹੇਗੀ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਵੱਲੋਂ ਅਰਦਾਸ ਕਰਕੇ ਸ਼ਰਧਾਂਜਲੀ ਦਿੱਤੀ ਗਈ।ਇਸ ਮੋਕੇ ਤੇ ਹਰਪ੍ਰੀਤ ਸਿੰਘ ਸੋਨੂੰ, ਵਿੱਕੀ ਸਿੰਘ ਖਾਲਸਾ ਗੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਲਖਬੀਰ ਸਿੰਘ ਲਕੀ ਗੁਰਦੀਪ ਸਿੰਘ ਲੱਕੀ ਗੁੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ ਪ੍ਰਬਜੋਤ ਸਿੰਘ ਖਾਲਸਾ ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ, ਪਲਵਿੰਦਰ ਸਿੰਘ ,ਅਰਵਿੰਦਰ ਸਿੰਘ ਬਬਲੂ, ਸੰਨੀ ਓਬਰਾਏ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।
