ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਪੂਰਬੀ ਦਿੱਲੀ ਦੇ ਕਸਤੂਰਬਾ ਨਗਰ ਇਲਾਕੇ ਵਿਚ 20 ਸਾਲ ਦੀ ਸਿੱਖ ਲੜਕੀ ਨਾਲ ਹੋਏ ਸ਼ਰਮਸਾਰ ਸ਼ੋਸ਼ਣ ਨੇ ਜਿਥੇ ਸਮੁੱਚੀ ਮਾਨਵਤਾ ਨੂੰ ਸ਼ਰਮਸਾਰ ਕੀਤਾ ਉੱਥੇ ਸਿੱਖ ਕੌਮ ਦੀਆਂ ਠੇਕੇਦਾਰ ਬਣੀਆਂ ਪੰਥਕ ਜਥੇਬੰਦੀਆਂ ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਹੈ ਦਾ ਪਾਜ ਉਧੇੜ ਕੇ ਰੱਖ ਦਿੱਤਾ ਹੈ।ਦਿੱਲੀ ਵਿੱਚ ਸਿੱਖ ਪਰਿਵਾਰ ਦੀ ਧੀ ਨਾਲ ਬਲਾਤਕਾਰ ਤੋਂ ਬਾਅਦ, ਵਾਲ ਕੱਟੇ, ਜੁੱਤੀਆਂ ਦੇ ਹਾਰ ਪਾਏ, ਤੇ ਮੂੰਹ ਕਾਲਾ ਕੀਤਾ ਅਤੇ ਇਨ੍ਹਾਂ ਪੰਥਕ ਆਗੂਆਂ ਦੇ ਮੂੰਹ ਤੋਂ ਇਕ ਲਫ਼ਜ਼ ਵੀ ਨਾ ਨਿਕਲਦਾ ਸਭ ਇਹ ਸਾਬਤ ਕਰਦਾ ਹੈ ਕਿ ਭਾਰਤ ਵਿੱਚ ਸਿੱਖਾਂ ਦਾ ਭਵਿੱਖ ਕਿਹੋ ਜਿਹਾ ਹੈ। ਸਮੂਹ ਸਿੰਘ ਸਭਾਵਾਂ ਸਿੱਖ ਤਾਲਮੇਲ ਕਮੇਟੀ ਦੁੁਸ਼ਟ ਦਮਨ ਦਲ ਖ਼ਾਲਸਾ ਤੇ ਸ਼ਾਨ-ਏ-ਖਾਲਸਾ ਦੇ ਆਗੂਆਂ ਜਗਜੀਤ ਸਿੰਘ ਗਾਬਾ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਹਰਜੋਤ ਸਿੰਘ ਲੱਕੀ ਗੁੁਰਜੀਤ ਸਿੰਘ ਸਤਨਾਮੀਆ ਤੇ ਵਿੱਕੀ ਸਿੰਘ ਖ਼ਾਲਸਾ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਚੌਧਰਾਂ ਜਾਇਦਾਦਾਂ ਦੇ ਪਿੱਛੇ ਮਰਨ ਵਾਲੇ ਇਹ ਸਿੱਖਾਂ ਦੇ ਆਗੂ ਜਥੇਦਾਰ ਪ੍ਰਧਾਨ ਡੇਰਿਆਂ ਦੇ ਆਗੂ ਸਭ ਗੁੰਗੇ ਹੋ ਗਏ ਹਨ।ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਪੁੱਛਣਾ ਚਾਹੁੰਦੇ ਹਾਂ ਕਿਸੇ ਇੱਕ ਅਕਾਲੀ ਆਗੂ ਨਾਲ ਆਗਰ ਕੋਈ ਗਲ ਹੁੰਦੀ ਤਾਂ ਸਾਰਾ ਅਕਾਲੀ ਦਲ ਧਰਨੇ ਪ੍ਰਦਰਸ਼ਨਾਂ ਤੇ ਜੇਲਾਂ ਭਰਨ ਤਕ ਜਾਂਦਾ ਹੈ,ਪਰ ਇੱਕ ਸਿੱਖ ਬੱਚੀ ਦੀ ਪੱਤ ਸ਼ਰ੍ਹੇਆਮ ਰੋਲੀ ਗਈ ਇਹ ਬਗੈਰਤ ਲੀਡਰ ਬੋਲਣ ਨੂੰ ਵੀ ਤਿਆਰ ਨਹੀਂ, ਸਾਨੂੰ ਲੱਗਦਾ ਹੈ ਸ਼ਿਵ ਸੈਨਾ ਨਾਲ ਹੋਏ ਸਮਝੌਤੇ ਵਿੱਚ ਸਿੱਖੀ ਹੱਕਾਂ ਲਈ ਨਾ ਬੋਲਣ ਤੇ ਵੀ ਕਿਤੇ ਸ਼ਾਮਲ ਤਾਂ ਨਹੀਂ ? ਸਿੱਖ ਆਗੂਆਂ ਨੇ ਭਾਰਤ ਵਿਚ ਵੱਸਦੀਆਂ ਇਨਸਾਫ਼ ਪਸੰਦ, ਜਮਹੂਰੀਅਤ ਪਸੰਦ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਸ ਬੱਚੀ ਦੇ ਹੱਕ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕਰਨ ਤਾਂ ਜੋ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ਤੇ ਭੁਪਿੰਦਰ ਸਿੰਘ ਭਿੰਦਾ ਮਲਕੀਤ ਸਿੰਘ ਮੁਲਤਾਨੀ ਪਰਮਜੀਤ ਸਿੰਘ ਕੁਲਵਿੰਦਰ ਸਿੰਘ ਕਮਲਜੀਤ ਸਿੰਘ ਟੋਨੀ ਹਰਦੀਪ ਸਿੰਘ ਲਾਡੀ ਗੁਰਵਿੰਦਰ ਸਿੰਘ ਹਰਜਿੰਦਰ ਸਿੰਘ ਲੈਂਡ ਲਾਰਡ ਹਾਜ਼ਰ ਸਨ।
