ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ਼) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਵਿਖੇ ਕਸਟਮ ਵਿਭਾਗ ਵੱਲੋਂ ਸਕੂਲ ਦੇ ਐਨਸੀਸੀ ਕੈਡਿਟਾਂ ਰਾਹੀਂ ਸਕੂਲ ਕੈਂਪਸ ਵਿੱਚ ਛਾਂਦਾਰ ਅਤੇ ਸਜਾਵਟੀ ਬੂਟੇ ਲਗਾਏ ਗਏ l ਨਵਨੀਤ ਕੌਸ਼ਲ ਆਈਆਰਐਸ ਡਿਪਟੀ ਕਮਿਸ਼ਨਰ ਆਫ ਕਸਟਮ ਦਾ ਸਕੂਲ ਵਿਖੇ ਪਹੁੰਚਣ ਤੇ ਸਵਾਗਤ ਮਨਮੀਤ ਕੌਰ ਪ੍ਰਿੰਸੀਪਲ ਦੁਆਰਾ ਕੀਤਾ ਗਿਆ, ਉਨ੍ਹਾਂ ਦੇ ਨਾਲ ਸ ਰੇਸ਼ਮ ਸਿੰਘ ਸਿੱਧੂ ਸੁਪਰਡੈਂਟ, ਪੁਸ਼ਪਿੰਦਰ ਸਿੰਘ ਪਠਾਣੀਆ ਇੰਸਪੈਕਟਰ ਆਫ ਕਸਟਮ ਅਤੇ ਜਗਮੋਹਨ ਸਿੰਘ ਮੌਜੂਦ ਸਨ l ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਨਵਨੀਤ ਕੌਸ਼ਲ ਨੇ ਦੱਸਿਆ ਕਿ ਕਸਟਮ ਵਿਭਾਗ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਵੱਖ ਵੱਖ ਸਕੂਲਾਂ ਵਿਚ ਛਾਂਦਾਰ ਅਤੇ ਸਜਾਵਟੀ ਬੂਟੇ ਲਗਾਏ ਜਾ ਰਹੇ ਹਨ l ਪਿਛਲੇ ਕੁਝ ਸਮੇਂ ਤੋਂ ਰੁੱਖਾਂ ਦੀ ਵੱਡੀ ਗਿਣਤੀ ਵਿਚ ਕਟਾਈ ਹੋਈ ਹੈ l ਇਸ ਲਈ ਸਾਰੇ ਭਾਰਤ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ l ਛੇਹਰਟਾ ਸਕੂਲ ਵਿਖੇ 50 ਛਾਂਦਾਰ ਅਤੇ ਸਜਾਵਟੀ ਬੂਟੇ ਲਗਾਏ ਜਾ ਰਹੇ ਹਨ, ਜਿਸ ਵਿਚ ਸੱਤਪਤੀਆ, ਫਾਈਕਸ ਅਤੇ ਨਿੰਮ ਦੇ ਬੂਟੇ ਸ਼ਾਮਲ ਹੈ l ਉਨ੍ਹਾਂ ਨੇ ਅੱਗੇ ਦੱਸਿਆ ਕਿ ਐਨ ਸੀ ਸੀ ਹਮੇਸ਼ਾਂ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ l ਅੱਜ ਦੇ ਵਿਦਿਆਰਥੀ ਹੀ ਕੱਲ੍ਹ ਦਾ ਭਵਿੱਖ ਹਨ l ਬੂਟੇ ਲਗਾਉਣ ਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਇਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਨ ਦੀ ਬਹੁਤ ਲੋੜ ਹੈ l ਉਨ੍ਹਾਂ ਸ ਸੁਖਪਾਲ ਸਿੰਘ ਐਨਸੀਸੀ ਅਫ਼ਸਰ ਅਤੇ ਐੱਨਸੀਸੀ ਕੈਡਿਟਾਂ ਦਾ ਬਹੁਤ ਧੰਨਵਾਦ ਕੀਤਾ, ਜਿਹਨਾਂ ਨੇ ਕਿ ਸਕੂਲ ਕੈਂਪਸ ਵਿੱਚ ਉਨ੍ਹਾਂ ਦੇ ਨਾਲ ਬੂਟੇ ਲਗਾਉਣ ਵਿਚ ਪੂਰਾ ਸਹਿਯੋਗ ਕੀਤਾ l ਇਸ ਮੌਕੇ ਤੇ ਬਿਕਰਮਜੀਤ ਸਿੰਘ, ਅਜੇਪਾਲ ਸਿੰਘ, ਜਸਵੰਤ ਰਾਏ ਗੁਰਜੰਟ ਸਿੰਘ ਆਦਿ ਸਕੂਲ ਸਟਾਫ ਹਾਜ਼ਰ ਸੀ l