ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਪਿਛਲੇ ਕਈ ਦਿਨਾਂ ਤੋਂ ਮੰਗਾਂ ਨਾ ਮੰਨੇ ਜਾਣ ਕਾਰਨ ਨਾਨ ਟੀਚਿੰਗ ਯੂਨੀਅਨ ਵੱਲੋਂ ਪੰਜਾਬ ਸਰਕਾਰ ਵਿਰੁੱਧ ਧਰਨਾ ਲਾਇਲਪੁਰ ਖਾਲਸਾ ਕਾਲਜ ਦੇ ਮੇਨ ਗੇਟ ਤੇ ਦਿੱਤਾ ਗਿਆ, ਜਿਸ ਵਿੱਚ ਨਾਨ ਟੀਚਿੰਗ ਕਰਮਚਾਰੀਆਂ ਦੀਆਂ ਮੰਗਾਂ ਜੋ ਹੇਠ ਲਿਖੇ ਅਨੁਸਾਰ ਹਨ, ਪੰਜਾਬ ਸਰਕਾਰ ਵੱਲੋਂ ਅਜੇ ਤੱਕ ਮੰਨੀਆਂ ਨਹੀਂ ਗਈਆਂ। 6ਵੇਂ ਪੇ-ਕਮਿਸ਼ਨ ਦੀ ਰਿਪੋਰਟ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਸਟਾਫ ਦੀ ਭਰਤੀ`ਤੇ ਲੱਗੇ ਰੋਕ ਨੂੰ ਹਟਾ ਕੇ ਨਵੀਂ ‘ਤੇ ਭਰਤੀ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਹਾਊਸ ਰੈਂਟ ਅਤੇ ਮੈਡੀਕਲ ਭੱਤੇ ਦੇ ਵਧੇ ਰੇਟਾਂ ਦਾ ਨੋਟੀਫਿਕੇਸ਼ਨ ਜਾਰੀ ਕਰਨਾ, 01/01/2017 ਤੋਂ 5% ਅੰਤਿਮ ਰਾਹਤ ਦਾ ਨੋਟੀਫਿਕੇਸ਼ਨ ਜਾਰੀ ਕਰਨਾ, 01/01/2011 ਦੇ ਗਰੇਡ ਪੇ ਦਾ ਨੋਟੀਫਿਕੇਸ਼ਨ ਜਾਰੀ ਕਰਨਾ। 95% ਏਡਿਡ ਸਕੂਲਾਂ ਵਿੱਚ ਪੈਨਸ਼ਨ ਦਾ ਅਧਿਕਾਰ ਪੰਜਾਬ ਸਰਕਾਰ ਵੱਲੋਂ ਪਹਿਲਾਂ ਦਿੱਤਾ ਗਿਆ ਹੈ, ਇਸੇ ਤਰਜ ‘ਤੇ ਪ੍ਰਾਈਵੇਟ ਕਾਲਜਾਂ ਵਿੱਚ 95% ਗ੍ਰਾਂਟ ਵਾਲੇ ਮੁਲਾਜ਼ਮਾਂ ਨੂੰ ਵੀ ਪੈਨਸ਼ਨ ਦਾ ਅਧਿਕਾਰ ਦੇਣ ਬਾਰੇ। ਧਰਨੇ ਵਿੱਚ ਜਗਦੀਸ਼ ਸਿੰਘ ਪ੍ਰਧਾਨ, ਜਸਵਿੰਦਰ ਸਿੰਘ ਵਾਇਸ ਪ੍ਰਧਾਨ, ਮੋਹਨ ਲਾਲ ਸਕੱਤਰ, ਸੁੱਚਾ ਸਿੰਘ, ਸੁਖਵੀਰ ਕੌਰ, ਰਾਜ ਪਾਲ, ਕਾਲੂ ਰਾਮ,ਰਮੇਸ਼ ਕੁਮਾਰ, ਸ਼ੇਰ ਸਿੰਘ, ਰਾਮ ਜਗਤ, ਰਾਮ ਸਿੰਘ ਅਤੇ ਤੁਲਸੀ ਰਾਮ ਆਦਿ ਹਾਜ਼ਰ ਸਨ।ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਵੱਲ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਨਹੀਂ ਤਾਂ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ I