




ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਕੁਝ ਦਿਨ ਪਹਿਲਾਂ ਬੱਧਣ ਪਰਿਵਾਰਾਂ ਦੇ ਜਠੇਰਿਆਂ ਦੇ ਅਸਥਾਨ, ਲਿੰਕ ਰੋਡ ਅੱਡਾ ਕਠਾਰ ਤੋਂ ਸ਼ਾਮ ਚੁਰਾਸੀ ਰੋਡ, ਪਿੰਡ ਬਹੌਦੀਨਪੁਰ ਨੇੜੇ ਪਿੰਡ ਜਲਭੇ ਵਿਖੇ ਨਵੇਂ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਨਿਰਮਾਣ ਕਾਰਜ ਦੇ ਤਹਿਤ ਅੱਜ ਮੰਦਰ ਦਾ ਲੈਂਟਰ ਸਫਲਤਾਪੂਰਵਕ ਪਾ ਦਿੱਤਾ ਗਿਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੱਧਣ ਜਠੇਰੇ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਗੁਰਦੇਵ ਲਾਲ ਬੱਧਣ, ਪ੍ਰਧਾਨ ਬਲਦੇਵ ਸਿੰਘ ਬੱਧਣ, ਉਪ ਪ੍ਰਧਾਨ ਬਲਜਿੰਦਰ ਕੁਮਾਰ ਬੱਧਣ, ਜਨਰਲ ਸੈਕਟਰੀ ਫੂਲ ਚੰਦ ਬੱਧਣ ਅਤੇ ਖਜਾਨਚੀ ਨਿਰਮਲ ਬੱਧਣ,ਸਹਾਇਕ ਖਜਾਨਚੀ ਹੁਸਨ ਲਾਲ ਬੱਧਣ ਨੇ ਦੱਸਿਆ ਕਿ ਸੁਸਾਇਟੀ ਵੱਲੋਂ 52ਵਾਂ ਸਲਾਨਾ ਜੋੜ ਮੇਲਾ ਮਿਤੀ 21 ਜੂਨ 2026, ਦਿਨ ਐਤਵਾਰ ਨੂੰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ।ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਮੰਦਰ ਨਿਰਮਾਣ ਦੇ ਕਾਰਜ ਵਿੱਚ ਵੱਧ ਤੋਂ ਵੱਧ ਸਹਿਯੋਗ ਦੇ ਕੇ ਬੱਧਣ ਜਠੇਰਿਆਂ ਦਾ ਆਸ਼ੀਰਵਾਦ ਪ੍ਰਾਪਤ ਕਰਨ।ਇਸ ਮੌਕੇ ਮੰਗਤ ਰਾਮ ਬੱਧਣ ਲੰਬੜਦਾਰ, ਹਰਜਿੰਦਰ ਬਿੱਲਾ, ਜਸਵਿੰਦਰ ਬੱਧਣ ਨਿੱਕਾ, ਬਲਵਿੰਦਰ ਬੱਧਣ ਨਾਣਾ,ਗੁਰਦੀਪ ਬੱਧਣ, ਪਾਲਾ ਬੱਧਣ, ਸੁਖਦੇਵ ਚੰਦ ਬੱਧਣ,ਮੇਜਰ ਸਿੰਘ ਬੱਧਣ ਸਮੇਤ ਸੁਸਾਇਟੀ ਦੇ ਮੈਂਬਰਾਂ ਅਤੇ ਸੰਗਤ ਭਾਰੀ ਗਿਣਤੀ ਹਾਜ਼ਰ ਸੀ।



MUNISH TOKHI