



ਜਲੰਧਰ ਕੈਂਟ /ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਜਲੰਧਰ ਕੈਂਟ ਹਲਕੇ ਲਈ ਇਹ ਇੱਕ ਇਤਿਹਾਸਕ ਪਲ ਹੈ ਕਿ ਲੰਮੇ ਸਮੇਂ ਤੋਂ ਬੰਦ ਪਿਆ ਜੰਕਸ਼ਨ C-7 ਰੇਲਵੇ ਫਾਟਕ ਮੁੜ ਖੋਲ੍ਹ ਦਿੱਤਾ ਗਿਆ ਹੈ। ਇਹ ਕਦਮ ਸਿਰਫ਼ ਪ੍ਰਸ਼ਾਸਨ ਦੀ ਮਿਹਰਬਾਨੀ ਨਹੀਂ,ਸਗੋਂ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਦੀ ਲਗਾਤਾਰ ਜ਼ਮੀਨੀ ਲੜਾਈ ਅਤੇ ਕੋਸ਼ਿਸ਼ਾਂ ਦਾ ਨਤੀਜਾ ਹੈ। ਸਾਂਘਾ ਨੇ ਮਾਰਚ ਵਿੱਚ ਹੀ DC ਅਤੇ ਰੇਲਵੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ I ਸਾਂਘਾ ਨੇ ਮਾਰਚ ਮਹੀਨੇ ਵਿੱਚ ਹੀ ਡਿਪਟੀ ਕਮਿਸ਼ਨਰ ਅਤੇ ਰੇਲਵੇ ਅਧਿਕਾਰੀਆਂ ਨਾਲ C-7 ਅਤੇ C-8 ਦੋਵੇਂ ਫਾਟਕ ਖੋਲ੍ਹਣ ਲਈ ਦ੍ਰਿੜ਼ਤਾ ਨਾਲ ਮੰਗ ਕੀਤੀ ਸੀ। ਉਸ ਸਮੇਂ ਉਨ੍ਹਾਂ ਨੇ ਦਰਸਾਇਆ ਸੀ ਕਿ ਰੋਜ਼ਮਰਰਾ ਆਵਾਜਾਈ ਪ੍ਰਭਾਵਿਤ ਸੀ,ਕਾਰੋਬਾਰ ਅਤੇ ਰੋਜ਼ਗਾਰ ਨੂੰ ਵੱਡਾ ਨੁਕਸਾਨ ਹੋ ਰਿਹਾ ਸੀ,ਜਾਇਦਾਦਾਂ ਦੀ ਕੀਮਤਾਂ ਤੱਕ ਡਿੱਗ ਰਹੀਆਂ ਸਨ। ਇਸ ਫਾਟਕ ਦੇ ਖੋਲ੍ਹੇ ਜਾਣ ਨਾਲ ਸਾਬਤ ਹੋਇਆ ਹੈ ਕਿ ਜਦੋਂ ਲੋਕਾਂ ਦੇ ਮੁੱਦੇ ਪੱਕੇ ਇਰਾਦੇ ਨਾਲ ਅਧਿਕਾਰੀਆਂ ਦੇ ਸਾਹਮਣੇ ਰੱਖੇ ਜਾਣ ਤਾਂ ਹੱਲ ਜ਼ਰੂਰ ਮਿਲਦਾ ਹੈ। ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ। ਮੈਂ ਹਲਕੇ ਦੇ ਹਰੇਕ ਮੁੱਦੇ ਨੂੰ ਇਸੇ ਤਰ੍ਹਾਂ ਜਜ਼ਬੇ ਅਤੇ ਦ੍ਰਿੜ਼ਤਾ ਨਾਲ ਲੜ ਕੇ ਹੱਲ ਕਰਵਾਉਂਦਾ ਰਹਾਂਗਾ। ਲੋਕਾਂ ਦੇ ਹੱਕਾਂ ਦੀ ਰੱਖਿਆ ਮੇਰਾ ਫ਼ਰਜ਼ ਵੀ ਹੈ ਅਤੇ ਜ਼ਿੰਮੇਵਾਰੀ ਵੀ।ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਕੈਂਟ ਹਲਕੇ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਇਕ ਮੈਮੋਰੈਂਡਮ ਸੌਂਪਿਆ ਜਿਸ ਵਿੱਚ ਜੰਕਸ਼ਨ C-7 ਅਤੇ C-8 ਦੀ ਤੁਰੰਤ ਖੋਲ੍ਹਾਈ ਦੀ ਮੰਗ ਕੀਤੀ ਸੀ। ਇਹ ਦੋਵੇਂ ਮੁੱਖ ਜੰਕਸ਼ਨ ਕਾਫੀ ਸਮੇਂ ਤੋਂ ਬੰਦ ਸਨ ਜਿਸ ਕਾਰਨ ਸੈਂਕੜੇ ਘਰਾਂ, ਵਪਾਰਕ ਇਕਾਈਆਂ ਅਤੇ ਦਿਨ-ਚੜ੍ਹਦੇ ਕਮਿਊਟਰਜ਼ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਘਾ ਨੇ ਮੈਮੋਰੈਂਡਮ ਰਾਹੀਂ ਉਜਾਗਰ ਕੀਤਾ ਕਿ ਇਨ੍ਹਾਂ ਜੰਕਸ਼ਨਾਂ ਦੇ ਬੰਦ ਹੋਣ ਨਾਲ ਸਥਾਨਕ ਵਪਾਰੀ ਆਪਣਾ ਰੋਜ਼ਗਾਰ ਗੁਆ ਰਹੇ ਸਨ , ਰਿਹਾਇਸ਼ੀ ਇਲਾਕਿਆਂ ਦੀ ਜਾਇਦਾਦ ਦੀ ਕੀਮਤ ਵਿੱਚ ਗਿਰਾਵਟ ਆਈ ਹੈ ਅਤੇ ਸਕੂਲ ਜਾਣ ਵਾਲੇ ਬੱਚਿਆਂ ਅਤੇ ਘਰੇਲੂ ਮਹਿਲਾਵਾਂ ਨੂੰ ਲੰਬੀਆਂ ਤੇ ਭਾਰੀ ਟ੍ਰੈਫਿਕ ਵਾਲੀਆਂ ਘੁੰਮਣੀਆਂ ਰਾਹਾਂ ਤੋਂ ਲੰਘਣਾ ਪੈ ਰਿਹਾ ਸੀ।
