ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਲਾਲੀ ਇੰਫੋਸਿਸ ਆਈ.ਟੀ. ਅਤੇ ਮੈਨੇਜਮੈਂਟ ਵਿੱਦਿਅਕ ਖੇਤਰ ਵਿਚ 1997 ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਇਹ ਸੰਸਥਾ ਕੰਪਿਊਟਰ ਪ੍ਰੋਗਰਾਮਿੰਗ, ਹਾਰਡਵੇਅਰ, ਨੈਟਵਰਕਿੰਗ, ਸਟੱਡੀ ਅਬਰੋਡ ਅਤੇ ਯੂ.ਜੀ.ਸੀ. ਮਾਨਿਅਤਾ ਪ੍ਰਾਪਤ ਡਿਗਰੀ ਅਤੇ ਡਿਪਲੋਮਾ ਨਾਲ ਸੰਬੰਧਿਤ ਅਦਾਰਿਆਂ ਨੂੰ ਚਲਾ ਰਹੀ ਹੈ। ਇਹ ਸੰਸਥਾ “ਆਈਟੀ ਅਤੇ ਮੈਨਜਮੈਂਟ” ਖੇਤਰ ਵਿਚ ਭਾਰਤ ਵਿੱਚੋਂ ਦੋ ਵਾਰ ਅਵਲ ਆ ਚੁਕੀ ਹੈ। ਲਾਲੀ ਇੰਫੋਸਿਸ ਹਰ ਸਾਲ ਵੱਖ-ਵੱਖ ਵਿਸ਼ਿਆਂ ਵਿੱਚ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਪ੍ਰਦਾਨ ਕਰਦਾ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਵਿਸ਼ਿਆਂ ਦੇ ਰੁਜ਼ਗਾਰ ਨਾਲ ਸੰਬੰਧਿਤ ਪ੍ਰੈਕਟੀਕਲ ਗਿਆਨ ਵਿੱਚ ਵਾਧਾ ਕੀਤਾ ਜਾਂਦਾ ਹੈ। ਇਸ ਸੈਸ਼ਨ ਦੌਰਾਨ ਲਾਲੀ ਇੰਫੋਸਿਸ ਦੇ ਵਿਦਿਆਰਥੀ-ਨਿਹਾਲ ਕੌਰ “ਮਸ਼ੀਨ ਲਰਨਿੰਗ (10 CGPA), ਲਕਸ਼ਜੀਤ ਸਿੰਘ “ਮਸ਼ੀਨ ਲਰਨਿੰਗ” (9 CGPA), ਮਨਪ੍ਰੀਤ ਸਿੰਘ “ਮਸ਼ੀਨ ਲਰਨਿੰਗ “(9 CGPA), ਡਿਮਪਲ ਕੋਹਲੀ (8 CGPA) “ਡਾਟਾ ਅਨਾਲਸਿਸ ” ਵਿੱਚ ਸਿੱਖਿਆ ਪ੍ਰਾਪਤ ਕਰ ਆਪਣੇ 6-ਮਹੀਨੇ ਦੇ ਪ੍ਰੋਜੈਕਟ ਨੂੰ ਪੂਰਾ ਕੀਤਾ ਅਤੇ ਯੂਨੀਵਰਸਿਟੀ ਇਮਤਿਹਾਨਾਂ ਵਿੱਚ ਸ਼ਾਨਦਾਰ ਪ੍ਰਦਸ਼ਨ ਕੀਤਾ। ਇਸ ਮੌਕੇ ਲਾਲੀ ਇੰਫੋਸਿਸ ਦੇ ਐਮ.ਡੀ. ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ ਅਤੇ ਉਹਨਾਂ ਦੇ ਆਉਣ ਵਾਲੇ ਸ਼ਾਨਦਾਰ ਭਵਿੱਖ ਲਈ ਸੁੱਭਕਾਮਨਾਵਾਂ ਦਿੱਤੀਆਂ | ਸਰਦਾਰ ਸੁਖਵਿੰਦਰ ਸਿੰਘ ਲਾਲੀ ਅਨੁਸਾਰ ਸੰਸਥਾ ਦਾ ਟੀਚਾ ਹੈ ਕਿ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇਣਾ ਜਿਸ ਨਾਲ “ਨਵੀਨਤਮ ਤਕਨੀਕੀ ਗਿਆਨ” ਵਿਚ ਵਾਧਾ ਹੋਵੇ ਅਤੇ ਜਿਸ ਨਾਲ ਵਿਦਿਆਰਥੀ ਆਪਣੇ ਚੰਗੇ ਭਵਿੱਖ ਲਈ ਇਕ ਵਧੀਆ ਰੁਜਗਾਰ ਪ੍ਰਾਪਤ ਕਰ ਕੇ ਇੱਕ ਵਧੀਆ ਜਿੰਦਗੀ ਵਤੀਤ ਕਰ ਸਕਣ।ਵਿਦਿਆਰਥੀਆਂ ਨੂੰ ਸਿਰਫ ਪੜ੍ਹਕੇ ਡਿਗਰੀਆਂ ਲੈ ਕੇ ਕਮਾਈ ਹੀ ਨਹੀਂ ਕਰਨੀ ਚਾਹੀਦੀ, ਬਲਕਿ ਇਕ ਵਧੀਆ ਇਨਸਾਨ ਬਣ ਕੇ ਸਮਾਜ ਦਾ ਸੁਧਾਰ ਅਤੇ ਸਮਾਜ ਸੇਵਾ ਕਰ ਕੇ ਸਾਡੇ ਗੁਰੂਆਂ ਅਤੇ ਸ਼ਹੀਦਾਂ ਦੀ ਸੋਚ ਵੱਲ ਰਿਸ਼ਵਤ ਖੋਰੀ,ਨਸ਼ਾ ਰਹਿਤ, ਸਾਫ ਸੁਥਰਾ ਹਰਿਆ-ਭਰਿਆ ਪ੍ਰਦੂਸ਼ਣ ਰਹਿਤ ਵਾਤਾਵਰਨ ਅਤੇ ਤੰਦਰੁਸਤ ਸਮਾਜ ਬਣਾਉਣਾ ਚਾਹੀਦਾ ਹੈ।


