







ਪਟਿਆਲਾ 13 ਮਈ ਪੰਜਾਬ ਦੈਨਿਕ ਨਿਊਜ਼ (ਅਨਿਲ ਕੁਮਾਰ) ਅੱਜ ਸੀ. ਬੀ. ਐਸ. ਈ ਵੱਲੋਂ ਬਾਰਵ੍ਹੀਂ ਦਾ ਨਤੀਜਾ 2025 ਐਲਾਨਿਆ ਗਿਆ। ਸਕਾਲਰ ਫੀਲਡਜ਼ ਪਬਲਿਕ ਸਕੂਲ, ਪਟਿਆਲਾ ਦਾ ਨਤੀਜਾ ਸ਼ਾਨਦਾਰ ਰਿਹਾ। ਨਤੀਜਾ ਆਉਣ ਤੋਂ ਬਾਅਦ ਬਾਰਵੀਂ ਦੇ ਹੋਣਹਾਰ ਵਿਦਿਆਰਥੀਆਂ ਸਿਮਰਨਦੀਪ ਕੌਰ, ਪਲਕਪ੍ਰੀਤ ਕੌਰ, ਅਮਨਦੀਪ ਸਿੰਘ, ਹਰਸਬਰੀਨ ਕੌਰ, ਰਿਸ਼ੀਕਾ, ਭਾਵਿਆ, ਹਰਸ਼ਵਰਧਨ, ਮਹਿਕ ਖੱਟੜਾ, ਪੁਸ਼ਕਰ ਅਗਰਵਾਲ ਨੇ ਸਕੂਲ ਦੇ ‘ਟਾਪਰ’ ਵਿਦਿਆਰਥੀਆਂ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਚੰਗੇ ਅੰਕ ਪ੍ਰਾਪਤ ਕਰਕੇ ਵਿਦਿਆਰਥੀਆਂ ਨੇ ਮਾਪਿਆਂ ਦੇ ਨਾਲ ਸਕੂਲ ਦਾ ਵੀ ਮਾਣ ਵਧਾਇਆ ਹੈ।
ਇਨ੍ਹਾਂ ਵਿਦਿਆਰਥੀਆਂ ਵਿੱਚੋਂ, ਸਕਾਲਰ ਫੀਲਡਜ਼ ਪਬਲਿਕ ਸਕੂਲ ਦੀ ਨਾਨ-ਮੈਡੀਕਲ ਦੀ ਵਿਦਿਆਰਥਣ ਸਿਮਰਨਦੀਪ ਕੌਰ ਨੇ 99.2% ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਸ ਵਿੱਚ ਉਸ ਨੇ ਅੰਗਰੇਜ਼ੀ ਵਿੱਚ 100 ਵਿੱਚੋਂ 100, ਫਿਜਿਕਸ ਵਿੱਚੋਂ 100 ਵਿੱਚੋਂ 100 ,ਗਣਿਤ ਵਿੱਚ 100 ਵਿੱਚੋਂ 99%ਅੰਕ ਪ੍ਰਾਪਤ ਕੀਤੇ। ਇਸ ਮੌਕੇ ਤੇ ਦਿਆਰਥਣ ਸਿਮਰਨਦੀਪ ਕੌਰ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਸਕਾਲਰ ਫੀਲਡਜ਼ ਸਕੂਲ ਦੇ ਅਧਿਆਪਕਾਂ ਅਤੇ ਆਪਣੇ ਮਾਪਿਆਂ ਨੂੰ ਦਿਤਾ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਚੰਗੇ ਨਤੀਜਿਆਂ ਲਈ ਹਰ ਸਬਜੈਕਟ ਦੀ ਸਮੇਂ ਸਿਰ ਰਵੀਜ਼ਨ ਜ਼ਰੂਰ ਕਰਨ।ਪਲਕਪ੍ਰੀਤ ਕੌਰ ਨੇ 97.4% ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਪੁਸ਼ਕਰ ਅਗਰਵਾਲ ਨੇ 94.2% ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਆਦੀਸ਼ ਗਰਗ, ਪਲਕਪ੍ਰੀਤ ਕੌਰ, ਪੁਸ਼ਕਰ ਅਗਰਵਾਲ, ਨੇ ਫਿਜਿਕਸ ਵਿੱਚੋਂ 95% ਅੰਕ ਪ੍ਰਾਪਤ ਕੀਤੇ। ਕੈਮਿਸਟਰੀ ਵਿੱਚੋਂ ਪਲਕਪ੍ਰੀਤ ਕੌਰ – 98%,ਸਿਮਰਨਦੀਪ ਕੌਰ – 97%,ਹਰਸਾਬਰੀਨ ਕੌਰ, ਰਿਸ਼ਿਕਾ ਗੁਪਤਾ, ਭਵਿਆ, ਹਰਸ਼ਵਰਧਨ, ਆਦੀਸ਼ ਗਰਗ, ਪੁਸ਼ਕਰ ਅਗਰਵਾਲ – 95% ਅੰਕ ਪ੍ਰਾਪਤ ਕੀਤੇ। ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਯੁਵੰਕ, ਅਮਨਦੀਪ – 99%, ਮਹਿਕ ਖੱਟੜਾ – 97%, ਮਹਿਕਪ੍ਰੀਤ ਕੌਰ – 95% ਅੰਕ ਪ੍ਰਾਪਤ ਕੀਤੇ। ਗਣਿਤ ਵਿੱਚੋਂ , ਪੁਸ਼ਕਰ ਅਗਰਵਾਲ – 99%,ਪਲਕਪ੍ਰੀਤ ਕੌਰ – 95% ਅੰਕ ਪ੍ਰਾਪਤ ਕੀਤੇ। ਅੰਗਰੇਜ਼ੀ ਵਿੱਚੋਂ ਸਿਮਰਨਦੀਪ ਕੌਰ – 100%, ਰਿਸ਼ਿਕਾ – 95%,ਪਲਕਪ੍ਰੀਤ ਕੌਰ – 99%, ਪੁਸ਼ਕਰ ਅਗਰਵਾਲ – 96% ਅੰਕ ਪ੍ਰਾਪਤ ਕੀਤੇ। ਮੈਡੀਕਲ ਸਟ੍ਰੀਮ ਵਿੱਚੋਂ ਰਿਸ਼ਿਕਾ ਗੁਪਤਾ – 92.8%,ਆਦੀਸ਼ ਗਰਗ – 92%, ਖੁਦਾਂਸ਼ ਮਿੱਤਲ – 89.2%, ਨੇ ਅੰਕ ਪ੍ਰਾਪਤ ਕੀਤੇ। ਕਾਮਰਸ ਸਟ੍ਰੀਮ ਵਿੱਚੋਂ ਅਮਨਦੀਪ ਸਿੰਘ – 92.4%, ਹਰਸਿਮਰਨ ਕੌਰ ਨੇ 88.2% ਅੰਕ ਪ੍ਰਾਪਤ ਕੀਤੇ। ਅਨਮੋਲਪ੍ਰੀਤ ਕੌਰ ਨੇ 85.6% ਅੰਕ ਪ੍ਰਾਪਤ ਕਰਕੇ ਆਰਟਸ ਵਿਭਾਗ ਵਿੱਚ ਮੱਲਾਂ ਮਾਰੀਆਂ। ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੇ ਆਪਣੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣਾ ਧਿਆਨ ਸਿਰਫ਼ ਆਪਣੇ ਟੀਚੇ ਉੱਤੇ ਕੇਂਦਰਿਤ ਕੀਤਾ ਤਾਂ ਹੀ ਇਹ ਸੰਭਵ ਹੋਇਆ। ਸੱਚ ਕਿਹਾ ਗਿਆ ਹੈ।”ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ,ਲਹਿਰਾਂ ਤੋਂ ਡਰ ਕੇ ਕਿਸ਼ਤੀ ਪਾਰ ਨਹੀਂ ਹੁੰਦੀ।” ਚੰਗਾ ਨਤੀਜਾ ਆਉਣ ਦੀ ਖੁਸ਼ੀ ਵਿੱਚ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਵਿੱਚ ਬੁਲਾਇਆ ਗਿਆ ਅਤੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਚੰਗੇ ਨੰਬਰ ਪ੍ਰਾਪਤ ਕਰਨ ‘ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਸ਼ਾਸਨ ਅਤੇ ਸਕੂਲ ਦੇ ਪ੍ਰਿੰਸੀਪਲ ਬ੍ਰਿਜੇਸ਼ ਸਕਸੈਨਾ ਨੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਾਮਯਾਬੀ ਦਾ ਪਹਿਲਾ ਕਦਮ ਉਨ੍ਹਾਂ ਨੂੰ ਆਪਣੀ ਮੰਜ਼ਿਲ ਵੱਲ ਲੈ ਜਾਵੇਗਾ ।ਇਸ ਲਈ ਕਦੇ ਵੀ ਉਮੀਦ ਨਾ ਛੱਡੋ ਅਤੇ ਮਿਹਨਤ ਕਰਦੇ ਹੋਏ ਆਪਣੇ ਰਸਤੇ ‘ਤੇ ਅੱਗੇ ਵਧਦੇ ਰਹੋ। ਪ੍ਰਿੰਸੀਪਲ ਸ਼੍ਰੀ ਬ੍ਰਿਜੇਸ਼ ਸਕਸੈਨਾ ਨੇ ਵਿਦਿਆਰਥੀਆਂ, ਸਟਾਫ ਅਤੇ ਮਾਪਿਆਂ ‘ਤੇ ਉਨ੍ਹਾਂ ਦੇ ਅਣਥੱਕ ਸਮਰਪਣ ਲਈ ਡੂੰਘਾ ਮਾਣ ਪ੍ਰਗਟ ਕੀਤਾ।ਚੇਅਰਮੈਨ ਡਾ. ਸੁਰਿੰਦਰ ਸਿੰਘ ਚੱਢਾ ਨੇ ਸਕੂਲ ਦੀ ਵਿਅਕਤੀਗਤ ਧਿਆਨ, ਢਾਂਚਾਗਤ ਮਾਰਗਦਰਸ਼ਨ ਅਤੇ ਪ੍ਰਭਾਵਸ਼ਾਲੀ ਉਪਚਾਰਕ ਉਪਾਵਾਂ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕੀਤੀ, ਜਿਨ੍ਹਾਂ ਸਾਰਿਆਂ ਦੇ ਸਿੱਟੇ ਵਜੋਂ ਇਹ ਸ਼ਾਨਦਾਰ ਸਫਲਤਾ ਮਿਲੀ ਹੈ।










