







ਮੁਕੰਦਪੁਰ 12 ਅਪ੍ਰੈਲ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਸਵ. ਜੀਣ ਰਾਮ ਤੇ ਸਵ. ਉਂ ਸ਼੍ਰੀਮਤੀ ਜਵਾਲੀ ਜੀ ਦੇ ਪਰਿਵਾਰ ਵਲੋਂ ਇੰਜੀ: ਨਰਿੰਦਰ ਬੰਗਾ,ਦਵਿੰਦਰ ਬੰਗਾ,ਜਗਦੀਸ਼ ਬੰਗਾ ਹੋਰਾਂ ਆਪਣੇ ਸਵ.ਪਿਤਾ ਸ਼੍ਰੀ ਪ੍ਰਕਾਸ਼ ਚੰਦ ਬੰਗਾ ਜੀ ਦੀ ਨਿੱਘੀ ਯਾਦ ਵਿੱਚ ਪਹਿਲਾ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ l ਬਤੌਰ ਮੁੱਖ ਮਹਿਮਾਨ ਪੁੱਜੇ ਲੋਕ ਗਾਇਕ ਬੂਟਾ ਮੁਹੰਮਦ ਜੀ ਹੋਰਾਂ ਕੈਂਪ ਦਾ ਉਦਘਾਟਨ ਕੀਤਾ l ਕੈਂਪ ਦੇ ਸ਼ੁਰੂਆਤ ‘ਚੋ ਇੱਕ ਸੈਮੀਨਾਰ ਅੱਖਾਂ ਦੀ ਸਾਂਭ ਸੰਭਾਲ ਵਾਰੇ ਕਰਵਾਇਆ ਗਿਆ l ਗਾਇਕ ਸਾਬਰੀ ਸਾਹਿਬ ਨੇ ਸਵ. ਪ੍ਰਕਾਸ਼ ਚੰਦ ਬੰਗਾ ਤੇ ਉਸਦੇ ਪਰਿਵਾਰ ਦੇ ਸਮਾਜ ਸੇਵੀ ਕੰਮਾਂ ਵਾਰੇ ਗੀਤ ਗਾ ਸੈਮੀਨਾਰ ਦੀ ਸ਼ੁਰੂਆਤ ਕੀਤੀ l ਸੈਮੀਨਾਰ ਚੋ ਬੂਟਾ ਮੁਹੰਮਦ, ਡਾ.ਚਰਨਜੀਤ ਸਿੰਘ, ਡਾ. ਲੂਸੀ ਬੰਗਾ,ਪ੍ਰਿੰਸੀ: ਏ.ਕੇ.ਰਤੂੜੀ,ਇੰਜੀ: ਨਰਿੰਦਰ ਬੰਗਾ,ਹੰਸ ਰਾਜ ਬੰਗਾ ਤੇ ਜਗਦੀਸ਼ ਬੰਗਾ ਹੋਰਾਂ ਸੰਬੋਧਨ ਕੀਤਾ l ਮਰੀਜ਼ਾਂ ਦੀ ਅੱਖਾਂ ਦੀ ਜਾਂਚ ਡਾ. ਚਰਨਜੀਤ ਸਿੰਘ ਤੇ ਸਟਾਫ਼ ਹੋਰਾਂ ਬੜੇ ਪਿਆਰ ਤੇ ਵਿਸਥਾਰ ਸਾਹਿਤ ਕੀਤੀ l 200 ਦੇ ਕਰੀਬ ਕੈਂਪ ਵਿੱਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਦਿੱਤੀਆਂ ਗਈਆਂ l ਕੈਂਪ ਨੂੰ ਸਫ਼ਲ ਬਣਾਉਣ ਵਿਚ ਦਵਿੰਦਰ ਬੰਗਾ , ਸੁਰਜੀਤ ਰੱਤੂ,ਹੰਸ ਰਾਜ ਬੰਗਾ, ਹਰਨਾਮ ਦਾਸ ਬੰਗਾ, ਕਮਲਜੀਤ ਬੰਗਾ,ਦਿਵਿਆ ਬੰਗਾ, ਪ੍ਰਤਾਪ ਸਿੰਘ ਬੰਗਾ,ਮਦਨ ਲਾਲ ਬੰਗਾ,ਸਰਪੰਚ ਅਵਤਾਰ ਕੌਰ,ਪ੍ਰਕਾਸ਼ ਕੌਰ,ਮੋਨਿਕਾ ਬੰਗਾ,ਰਾਜਾ ਸਾਬਰੀ, ਕੁਲਦੀਪ ਸਿੰਘ ਠੇਕੇਦਾਰ, ਰੁਪਿੰਦਰ ਸਿੰਘ ਕੂਕਾ, ਪਰਮਜੀਤ ਕੌਰ,ਚਮਨ ਲਾਲ ਆਦਿ ਦਾ ਭਰਪੂਰ ਸਹਿਯੋਗ ਰਿਹਾ l ਕੈਂਪ ਵਿੱਚ ਆਏ ਮਹਿਮਾਨਾਂ ਬੂਟਾ ਮੁਹੰਮਦ, ਡਾ.ਚਰਨਜੀਤ ਸਿੰਘ, ਡਾ. ਲੂਸੀ ਬੰਗਾ, ਪ੍ਰਿੰਸੀ: ਏ.ਕੇ. ਰਤੂੜੀ ,ਸਰਪੰਚ ਅਵਤਾਰ ਕੌਰ ਤੇ ਹੋਰਨਾਂ ਨੂੰ ਸਨਮਾਨਿਤ ਕੀਤਾ ਗਿਆ l










