







ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ)) ਕੇ.ਸੀ.ਐਲ.ਇੰਸਟੀਚਿਊਟ ਆਫ ਲਾਅਜ, ਜਲੰਧਰ ਵੱਲੋਂ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਪੰਜਾਬੀ ਜਾਗ੍ਰਿਤੀ ਮਾਰਚ ਅਤੇ ਨਾਅਰਾ ਲਿਖਣ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਡਾ.ਦਿਲਜੀਤ ਰਿਆਤ (ਪ੍ਰਿੰਸੀਪਲ) ਨੇ ਵਿਦਿਆਰਥੀਆਂ ਨੂੰ ਪੰਜਾਬੀ ਮਾਤ- ਭਾਸ਼ਾ ਅਤੇ ਸੱਭਿਆਚਾਰ ਸਬੰਧੀ ਜਾਗਰੂਕ ਕੀਤਾ ।ਡਾ.ਕਾਰਜ ਸਿੰਘ (ਕੋ-ਆਰਡੀਨੇਟਰ) ਨੇ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ।ਨਾਅਰਾ ਲਿਖਣ ਮੁਕਾਬਲੇ ਵਿਚ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਮੌਕੇ ਡਾ. ਸ਼ੈਲੀ ,ਜਸਵਿੰਦਰ ਸਿੰਘ (ਸੁਪਰਡੈਂਟ)ਪ੍ਰੋ. ਪ੍ਰਿਅੰਕਾ, ਪ੍ਰੋ.ਸਿਮਰਨ, ਪ੍ਰੋ.ਮੀਨਾਕਸ਼ੀ, ਪ੍ਰੋ.ਰਵਨੀਤ ਆਦਿ ਹਾਜਰ ਸਨ










