ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਜਲੰਧਰ ਸਕਾਈਲਾਰਕ ਚੌਂਕ ਨਜ਼ਦੀਕ ਸਥਿਤ ਐਲ.ਆਈ.ਸੀ. ਬ੍ਰਾਂਚ-4 ਵਿਖੇ ਬ੍ਰਾਂਚ ਮੈਨੇਜਰ ਕਮਲ ਕਿਸ਼ੋਰ ਦੀ ਅਗਵਾਈ ਹੇਠ 76ਵਾਂ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਾਂਚ ਮੈਨੇਜਰ ਕਮਲ ਕਿਸ਼ੋਰ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਸ਼ੁੱਭ ਮੌਕੇ ‘ਤੇ ਐਲ.ਆਈ.ਸੀ. ਵੱਲੋਂ ਏਜੰਟਸ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰਤੀਯੋਗਤਾਵਾਂ ਰੱਖੀਆਂ ਗਈਆਂ ਸਨ, ਜਿਸ ਵਿੱਚ ਬ੍ਰਾਂਚ ਨਾਲ ਜੁੜੇ ਹਰ ਇੱਕ ਏਜੰਟ ਨੇ ਹੀ ਵਧੀਆ ਪ੍ਰਦਰਸ਼ਨ ਕੀਤਾ । ਉਨ੍ਹਾਂ ਦੱਸਿਆ ਕਿ ਏਜੰਟਸ ਦੀ ਪ੍ਰਤੀਯੋਗਤਾਵਾਂ ਵਿੱਚ ਯੋਗਤਾ ਦੇ ਆਧਾਰ ‘ਤੇ ਏਜੰਟਸ ਨੂੰ 26 ਜਨਵਰੀ ਮੌਕੇ ਬ੍ਰਾਂਚ ਲੈਵਲ ਅਤੇ ਡਵੀਜ਼ਨ ਲੈਵਲ ‘ਤੇ ਮੈਡਲ, ਟਰਾਫੀਆਂ ਅਤੇ ਹੋਰ ਤੋਹਫੇ ਦੇ ਕੇ ਸੰਨਮਾਨਿਤ ਕੀਤਾ ਗਿਆ । ਇਸ ਦੌਰਾਨ ਗੱਲਬਾਤ ਕਰਦਿਆਂ ਬ੍ਰਾਂਚ ਮੈਨੇਜਰ ਸੇਲਜ਼ ਸਮੀਰ ਰੈਨਾ ਅਤੇ ਅਸਿਸਟੈਂਟ ਬ੍ਰਾਂਚ ਮੈਨੇਜਰ ਮੰਗਲ ਸਿੰਘ ਨੇ ਸਾਰੇ ਏਜੰਟਸ ਅਤੇ ਬ੍ਰਾਂਚ ਦੀ ਪੂਰੀ ਟੀਮ ਨੂੰ ਗਣਤੰਤਰ ਦਿਵਸ ਅਤੇ ਪ੍ਰਤੀਯੋਗਤਾਵਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ‘ਤੇ ਮੁਬਾਰਕਬਾਦ ਦਿੱਤੀ । ਉਨ੍ਹਾਂ ਕਿਹਾ ਕਿ ਐਲ.ਆਈ.ਸੀ ਆਪਣੇ ਏਜੰਟਸ ਅਤੇ ਐਲ.ਆਈ.ਸੀ ਨਾਲ ਜੁੜੇ ਹਰ ਇੱਕ ਪਾਲਸੀ ਧਾਰਕਾਂ ਨੂੰ ਪੂਰਨ ਸੰਨਮਾਨ ਦਿੰਦੀ ਹੈ ਅਤੇ ਆਪਣੇ ਏਜੰਟਸ ਨੂੰ ਸਮੇਂ-ਸਮੇਂ ਸਿਰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਲਿਆਉਂਦੀ ਰਹਿੰਦੀ ਹੈ । ਸਮਾਗਮ ਦੇ ਅੰਤ ਵਿੱਚ ਬ੍ਰਾਂਚ ਮੈਨੇਜਰ ਕਮਲ ਕਿਸ਼ੋਰ ਨੇ ਪਾਲਸੀ ਧਾਰਕਾਂ, ਦੇਸ਼ ਵਾਸੀਆਂ ਅਤੇ ਏਜੰਟਸ ਨੂੰ ਗਣਤੰਤਰ ਦਿਵਸ ਮੌਕੇ ਵਧਾਈ ਦਿੰਦਿਆਂ ਐਲ.ਆਈ.ਸੀ ਨਾਲ ਜੁੜੇ ਰਹਿਣ ਲਈ ਧੰਨਵਾਦ ਕੀਤਾ ਅਤੇ ਸਮੁੱਚੀ ਏਜੰਟਸ ਟੀਮ ਨੂੰ ਭਵਿੱਖ ਵਿੱਚ ਹੋਰ ਵੀ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ।