ਜਲੰਧਰ,16 ਜਨਵਰੀ / ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਗੁਰਿੰਦਰ ਕੌਰ ਜੀ ਦੀ ਯੋਗ ਅਗਵਾਈ ਵਿੱਚ ਵਿਗਿਆਨਕ ਪ੍ਰਦਰਸ਼ਨੀ ਮੁਕਾਬਲਾ ਆਦਰਸ਼ ਨਗਰ ਸਕੂਲ ਵਿਖੇ ਕਰਵਾਇਆ ਗਿਆ, ਜਿਸ ਵਿਚ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ 7 ਤਰਾਂ ਦੀਆਂ ਕਿਰਿਆਵਾਂ ਅਤੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ l ਪ੍ਰਿੰਸੀਪਲ ਸ਼੍ਰੀਮਤੀ ਖੁਸ਼ਦੀਪ ਕੌਰ, ਬਲਾਕ ਰੀਸੋਰਸ ਪਰਸਨ ਸ਼੍ਰੀ ਰਾਜੀਵ ਬਾਂਸਲ, ਲੈਕਚਰਾਰ ਸ਼੍ਰੀਮਤੀ ਮੋਹਿਨੀ, ਸ਼੍ਰੀਮਤੀ ਰੋਮਿੰਦਰਜੀਤ ਕੌਰ,ਸ਼੍ਰੀਮਤੀ ਮੋਨਿਕਾ ਬਾਂਸਲ ਅਤੇ ਸ਼੍ਰੀਮਤੀ ਰਾਜਪ੍ਰੀਯਾ ਵਲੋਂ ਜਜਮੈਂਟ ਦੀ ਡਿਊਟੀ ਨਿਭਾਈ ਗਈ l ਸ਼੍ਰੀਮਤੀ ਸਿਮਰਪਾਲ, ਸ਼੍ਰੀਮਤੀ ਮਨਦੀਪ ਕੌਰ ਅਤੇ ਕਰਮਜੀਤ ਕੌਰ ਸਾਇੰਸ ਮਿਸਟ੍ਰੇਸ ਵਲੋਂ ਮੁੱਖ ਭੂਮਿਕਾ ਨਿਭਾਈ ਗਈ l ਉਪ ਜ਼ਿਲ੍ਹਾ ਅਫ਼ਸਰ ਸ਼੍ਰੀ ਰਾਜੀਵ ਜੋਸ਼ੀ ਜੀ ਨੇ ਨਰੀਖਣ ਕੀਤਾ l ਆਦਰਸ਼ ਨਗਰ ਸਕੂਲ ਬਲਾਕ ਪੱਧਰੀ ਪ੍ਰਦਰਸ਼ਨੀ ਵਿੱਚ ਓਵਰ ਆਲ ਜੇਤੂ ਰਿਹਾ l ਪ੍ਰਦਰਸ਼ਨੀ ਵਿੱਚ ਪਹਿਲੇ, ਦੂਜੇ ਤੇ ਤੀਜੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਇਨਾਮ ਦਿੱਤੇ ਗਏ l
