


ਖੇਡਾਂ ਤੇ ਸਭਿਆਚਾਰਕ ਵਿਰਸਾ ਸੰਭਾਲ ਲਈ ਸੌਂਪੀ ਜੁਮੇਵਾਰੀ ਤੇ ਖਰ੍ਹੇ ਉਤਰਾਂਗੇ – ਪ੍ਰਧਾਨ ਇਕਬਾਲ ਸਿੰਘ ਰੰਧਾਵਾ
ਜਲੰਧਰ 13 ਨਵੰਬਰ ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਸੂਬੇ ਦੇ ਖੇਡਾਂ ਤੇ ਸਭਿਆਚਾਰਕ ਵਿਰਸਾ ਸੰਭਾਲ ਮਕਸਦ ਨੂੰ ਲੈ ਤੁਰੀ ਪੰਜਾਬ ਦੀ ਨਾਮਵਾਰ ਸੰਸਥਾ ਗਰੇਟ ਸਪੋਰਟਸ ਕਲਚਰਲ ਕਲੱਬ (ਇੰਡੀਆ) ਦੀ ਅਹਿਮ ਮੀਟਿੰਗ ਸੰਸਥਾ ਦੇ ਫਾਉਂਡਰ ਅਤੇ ਪ੍ਰਧਾਨ ਨਵਦੀਪ ਸਿੰਘ ਦੀ ਅਗਵਾਈ ਵਿੱਚ ਚੇਅਰਮੈਨ ਓਲੰਪੀਅਨ . ਸੁੱਚਾ ਸਿੰਘ ਅਤੇ ਅਥਲੈਟਿਕਸ ਕੋਚ ਭਗਵੰਤ ਸਿੰਘ ਵਾਈਸ ਚੇਅਰਮੈਨ ਇੰਡੀਆ ਦੀ ਮੋਜੂਦਗੀ ਵਿਚ ਹੋਈ। ਜਿਸ ਵਿਚ ਸੰਸਥਾ ਦੇ ਟੀਚੇ ਨੂੰ ਹੋਰ ਸਰਗਰਮੀ ਨਾਲ ਹੇਠਲੇ ਪੱਧਰ ਤਕ ਆਪਦੇ ਵਿਰਸੇ ਦੀ ਸੰਭਾਲ ਲਈ ਪੰਜਾਬ ਇਕਾਈ ਦਾ ਨਵ ਗਠਨ ਕੀਤਾ ਗਿਆ।
ਸੰਸਥਾ ਦੇ ਐਨ. ਆਰ. ਆਈ. ਵਿੰਗ ਦੇ ਸਰਗਰਮ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਚਾਹਲ ਯੂਕੇ ਦੀ ਸਹਿਮਤੀ ਨਾਲ ਇਕਬਾਲ ਸਿੰਘ ਰੰਧਾਵਾ ਨੂੰ ਸੂਬਾ ਪ੍ਰਧਾਨ, ਰਾਜੀਵ ਕੁਮਾਰ ਨੂੰ ਸਕੱਤਰ , ਗੁਰਚਰਨ ਸਿੰਘ ਖੋ-ਖੋ ਰੈਫਰੀ ਅਤੇ ਪਰਮਿੰਦਰ ਕੌਰ ਸਹਿ ਸਕੱਤਰ ,ਮਨਜੀਤ ਕੌਰ ਮੀਤ ਪ੍ਰਧਾਨ , ਕੈਨਵਲਜੀਤ ਸਿੰਘ ਮੁੱਖ ਸਲਾਹਕਾਰ , ਜਗਪ੍ਰੀਤ ਸਿੰਘ ਜੋਨੀ ਸੀਨੀਅਰ ਮੀਤ ਪ੍ਰਧਾਨ , ਮੈਡਮ ਸੋਨੀਆ, ਰਮਿੰਦਰ ਕੌਰ, ਬਲਜਿੰਦਰ ਕੌਰ, ਹੀਰਾ ਲਾਲ ਡੀ.ਪੀ. ਅਡਵਾਈਜ਼ਰ, ਅਤੇ ਅਥਲੈਟਿਕਸ ਕੋਚ ਬਲਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ਤੇ ਉਪ ਚੇਅਰਮੈਨ ਜਸਵਿੰਦਰ ਸਿੰਘ ਬਤੌਰ ਅਹੁਦੇਦਾਰਾਂ ਅਤੇ ਹੋਰ ਨਵੇਂ ਮੈਂਬਰਾਂ ਨੂੰ ਫਾਊਂਡਰ ਪ੍ਰਧਾਨ ਨਵਦੀਪ ਸਿੰਘ, ਚੈਅਰਮੈਨ ਓਲੰਪੀਅਨ ਸੁੱਚਾ ਸਿੰਘ , ਉਪ ਚੇਅਰਮੈਨ ਅਥਲੈਟਿਕਸ ਕੋਚ ਭਗਵੰਤ ਸਿੰਘ ਵਲੋਂ ਸਾਂਝੇ ਤੌਰ ਤੇ ਸ਼ਾਮਿਲ ਕਰਨ ਦਾ ਫੈਸਲਾ ਲਿਆ ਗਿਆ। ਇਸ ਮੌਕੇ ਬਲਜੀਤ ਏਐਸਆਈ ਪੰਜਾਬ ਪੁਲਿਸ ਅਤੇ ਅੰਤਰਾਸ਼ਟਰੀ ਖਿਡਾਰਣ ਸਹਿ ਸਕੱਤਰ (ਇੰਡੀਆ) ਨੇ ਸ਼ਾਮਿਲ ਹੋਏ ਨਵੇਂ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ, ਵਧਾਈ ਦਿੱਤੀ ਗਈ। ਉਕਤ ਜਾਣਕਾਰੀ ਗਰੇਟ ਸਪੋਰਟਸ ਕਲਚਰਲ ਕਲੱਬ (ਇੰਡੀਆ) ਦੇ ਪੀ.ਆਰ.ਓ ਤੇ ਉਪ ਚੇਅਰਮੈਨ ਅਮਰਿੰਦਰ ਜੀਤ ਸਿੰਘ ਸਿੱਧੂ ਪ੍ਰੈਸ ਨੂੰ ਦਿੰਦੇ ਦਸਿਆ ਕਿ ਨਵ ਨਿਯੁਕਤ ਸੂਬਾ ਪ੍ਰਧਾਨ ਇਕਬਾਲ ਸਿੰਘ ਰੰਧਾਵਾ ਵਲੋਂ ਖੇਡਾਂ ਤੇ ਸਭਿਆਚਾਰਕ ਵਿਰਸਾ ਸੰਭਾਲ ਲਈ ਸੌਂਪੀ ਜੁਮੇਵਾਰੀ ਤੇ ਖਰ੍ਹੇ ਉਤਰਾਂਗੇ ਦੀ ਗੱਲ ਕਹੀ ਗਈ ਹੈ। ਸੂਬਾ ਪ੍ਰਧਾਨ ਰੰਧਾਵਾ ਨੇ ਸਮੂਹ ਸੂਬਾ ਦੇ ਅਹੁਦੇਦਾਰਾਂ ਵਲੋਂ ਕੌਮੀ ਇਕਾਈ ਵਲੋਂ ਜਿਤਾਏ ਵਿਸ਼ਵਾਸ ਲਈ ਤਹਿ ਦਿਲੋਂ ਧੰਨਵਾਦ ਕਰਦੇ ਹੋਏ, ਜੋ ਵੀ ਜ਼ਿੰਮੇਵਾਰੀ ਲਗਾਈ ਜਾਵੇਗੀ ,ਅਸੀਂ ਉਸ ਨੂੰ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਨਿਭਾਵਣ ਦਾ ਵਿਸ਼ਵਾਸ ਵੀ ਦਿਵਾਇਆ ਗਿਆ ।
