ਜਲੰਧਰ/ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਫਿਕਰ-ਏ-ਹੋਂਦ ਨਾਮ ਦੀ ਸੰਸਥਾ ਜੋ ਕੇ 2007 ਤੋਂ ਸਮਾਜਿਕ ਭਲਾਈ ਦਾ ਕੰਮ ਕਰਦੀ ਆ ਰਹੀ ਹੈ I ਸਮੇ ਸਮੇ ਤੇ ਇਹ ਸੰਸਥਾ ਸਮਾਜ ਸੇਵਾ ਦਾ ਕੰਮ ਕਰਨ ਦੇ ਨਾਲ ਵਾਤਾਵਰਨ ਦਾ ਧਿਆਨ ਵੀ ਰੱਖਦੀ ਹੈ I ਇਸ ਵਾਰ ਜਦੋ ਬਰਸਾਤਾਂ ਸ਼ੁਰੂ ਹੋਈਆਂ ਓਦੋ ਤੋਂ ਲੈ ਕੇ ਹੁਣ ਤਕ 700 ਪੋਦਾ ਲਗਾ ਚੁਕੀ ਹੈ I ਫਿਕਰ ਏ ਹੋਂਦ ਹਰ ਸਾਲ 500 ਤੋਂ ਲੈ ਕੇ 1000 ਪੌਦੇ ਲਗਾ ਰਹੀ ਹੈ I ਸੰਸਥਾ ਕੋਲ 3 ਟੈਂਕਰ ਅਤੇ 2 ਟਰੈਕਟਰ ਵੀ ਹਨ , ਡਰਾਈ ਹੀਟ ਟਾਈਮ ਪੌਦਿਆਂ ਨੂੰ ਪਾਣੀ ਦਿੱਤਾ ਜਾਂਦਾ ਹੈ ਅਤੇ ਸੰਸਥਾ ਦਾ ਉਦੇਸ਼ ਪੌਦੇ ਲਗਾਨਾ ਹੀ ਨਹੀਂ ਹੈ ਬਲਕਿ ਉਸਦਾ ਖਿਆਲ ਰੱਖਣਾ ਵੀ ਹੈ ਅਤੇ ਹਰ ਸਾਲ ਟਾਹਲੀ, ਨਿੱਮ, ਅਰਜਨ ਅਤੇ ਸੁਹਾਰਨਾ ਆਦਿ ਪੌਦੇ ਲਗਵਾਏ ਜਾਂਦੇ ਹਨ ਜਿਨ੍ਹਾਂ ਦੀ ਛਾਂ ਵੀ ਹੈ ਅਤੇ ਮੈਡੀਕਲ ਫਾਇਦੇ ਵੀ ਹਨ ी ਇਸ ਮੌਕੇ ਤੇ ਲਾਲੀ ਇੰਫੋਸਿਸ ਦੇ ਐਮ. ਡੀ. ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਸੁੱਕੀ ਧੁੱਪ ਵਿੱਚ ਪੌਦੇ ਨਾ ਲਗਾਣ ਕਿਉਂਕਿ ਉਹ ਮਰ ਜਾਂਦੇ ਹਨ ਅਸੀਂ ਬੇਨਤੀ ਕਰਦੇ ਹਾਂ ਮੰਤਰੀਆਂ ਅਤੇ ਅਫਸਰਾਂ ਨੂੰ ਕਿ ਪੌਦੇ ਪਹਿਲੀ ਬਰਸਾਤ ਤੋਂ ਬਾਅਦ ਲਗਾਓ ਕਿਉਕਿ ਓਹਨਾ ਨੂੰ ਕੋਈ ਪਾਣੀ ਨਹੀਂ ਪਾਉਂਦਾ ਅਤੇ ਸੁੱਕੀ ਧੁੱਪ ਕਰ ਕੇ ਪੌਦੇ ਮਰਨਾ ਸ਼ੁਰੂ ਹੋ ਜਾਂਦੇ ਹਨ | ਇਸ ਲਈ ਪੌਦੇ ਲਗਾ ਕੇ ਨਾ ਮਾਰੋ, ਅਸੀਂ ਪੌਦੇ ਮਾਰਨ ਵਾਲੇ ਨੂੰ ਅਸੀਂ ਕਾਤਿਲ ਮੰਨਦੇ ਹਾਂ ਕਿਉਕਿ ਪੌਦਿਆਂ ਦਾ ਜੀਵਨ ਵੀ ਹੁੰਦਾ ਹੈ | ਸਿਰਫ ਫੋਟੋ ਖਿਚਾਣ ਲਈ ਸੁੱਕੀ ਧੁੱਪ ਵਿੱਚ ਪੌਦੇ ਨਾ ਲਗਾਓ I “ਪੌਦੇ ਲਗਾਨਾ ਬਹੁਤ ਸੌਖਾ ਕਮ ਹੈ ਪਰ ਓਹਨਾ ਨੂੰ ਪਾਲਣਾ ਔਖਾ”, ਇਸ ਲਈ ਆਓ ਰਲ ਕੇ ਪੌਦੇ ਲਗਾ ਕੇ ਓਹਨਾ ਨੂੰ ਬੱਚਿਆਂ ਵਾਂਗ ਪਾਲੀਏ I