ਜਲੰਧਰ ਰਾਮਾ ਮੰਡੀਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਜੈਤੇਵਾਲੀ ਵਿਖੇ ਸਥਿਤ ਹਜ਼ੂਰ ਸ਼ਹਿਨਸ਼ਾਹ ਸਰਕਾਰ ਭਗਤ ਸ਼ਾਹ ਜੀ ਕੁੱਲੀ ਵਾਲੇ ਮਸਤ ਕਲੰਦਰ ਜੀ ਦੇ ਦਰਬਾਰ ਵਿਖੇ ਮੱਧ ਸਾਉਣ ਮਹੀਨੇ ਦਾ ਸਲਾਨਾ ਸਮਾਗਮ 29 ਅਤੇ 30 ਜੁਲਾਈ ਨੂੰ ਗੱਦੀਨਸ਼ੀਨ ਸੇਵਾਦਾਰ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਦੀ ਰਹਿਨੁਮਾਈ ਹੇਠ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਸਮਾਗਮ ਦੌਰਾਨ 29 ਜੁਲਾਈ ਰਾਤ ਨੂੰ ਮਹਿਫਿਲ-ਏ-ਕਵਾਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੰਗਤ ਰਾਮ ਮਹਿਮੀ ਕੱਵਾਲ ਗਰੁੱਪਵੱਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ । 30 ਜੁਲਾਈ ਨੂੰ ਹਜ਼ੂਰ ਸ਼ਹਿਨਸ਼ਾਹ ਸਰਕਾਰ ਭਗਤ ਸ਼ਾਹ ਜੀ ਅਤੇ ਸਰਕਾਰ ਤਾਰਾ ਸ਼ਾਹ ਜੀ ਦੇ ਦਰਬਾਰ ‘ਤੇ ਚਾਦਰ ਚੜ੍ਹਾਉਣ ਦੀ ਰਸਮ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਵੱਲੋਂ ਅਦਾ ਕਰਨ ਉਪਰੰਤ ਸਰਬੱਤ ਦੇ ਭਲੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ ।
ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਨੇ ਸੰਗਤ ਨੂੰ ਸਾਂਝੀ ਭਾਈਵਾਲਤਾ, ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਦਿਆਂ ਮਨੁੱਖੀ ਕਦਰਾਂ ਕੀਮਤ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ । ਉਨ੍ਹਾਂ ਸਾਉਣ ਮਹੀਨੇ ਦੇ ਮਹੱਤਤਾ ਬਾਰੇ ਸਮਝਾਉਂਦਿਆਂ ਸੰਗਤ ਨੂੰ ਇਸ ਖਾਸ ਮੌਕੇ ਕੁਦਰਤ ਦਾ ਸ਼ੁਕਰਾਨਾ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵੀ ਪ੍ਰੇਰਿਤ ਕੀਤਾ । ਉਨ੍ਹਾਂ ਕਿਹਾ ਕਿ ਸਾਨੂੰ ਕੁਦਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ । ਸਮਾਗਮ ਦੌਰਾਨ ਸੰਗਤ ਲਈ ਖੀਰ-ਪੂੜੇ ਅਤੇ ਲੰਗਰ ਅਤੁੱਟ ਵਰਤਾਏ ਗਏ । ਇਸ ਮੌਕੇ ਪਰਮਜੀਤ ਪਵਾਰ, ਹੰਸ ਰਾਜ ਰੰਧਾਵਾ, ਸਰਪੰਚ ਰਛਪਾਲ ਸਿੰਘ ਫੌਜੀ, ਪੰਚ ਸਤਪਾਲ ਸਿੰਘ ਔਜਲਾ, ਹੀਰਾ ਸਿੰਘ, ਵਜੀਰਾ ਸਿੰਘ, ਗੁਰਵਿੰਦਰ ਸਿੰਘ ਭੂਈਂ, ਪੰਚ ਧਰਮਵੀਰ ਜੌਨੀ, ਸੁਰਜੀਤ ਸਿੰਘ ਸ਼ਾਮਾ, ਮੰਗਤ ਰਾਮ ਪੁਆਰ, ਮੱਖਣ ਲਾਲ ਚੋਪੜਾ, ਹਰਜਿੰਦਰ ਕੁਮਾਰ, ਰਾਕੇਸ਼ ਕੁਮਾਰ ਚੰਦੜ, ਅਸ਼ੋਕ ਸ਼ਰਮਾ, ਗੁਰਮੀਤ ਰਾਮ ਮਹਿਮੀ ਅਤੇ ਰਾਣਾ ਸੁਮਨ ਸਮੇਤ ਵੱਡੀ ਗਿਣਤੀ ‘ਚ ਪਹੁੰਚੇ ਸ਼ਰਧਾਲੂਆਂ ਨੇ ਦਰਬਾਰ ਵਿਖੇ ਪਹੁੰਚ ਕੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ।