ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਬੱਧਣ ਪਰਿਵਾਰਾਂ ਦੇ ਜਠੇਰਿਆਂ ਦੇ ਅਸਥਾਨ (ਲਿੰਕ ਰੋਡ, ਅੱਡਾ ਕਠਾਰ ਤੋਂ ਸ਼ਾਮ ਚੁਰਾਸੀ ਰੋਡ), ਪਿੰਡ ਬਹੌਦੀਨਪੁਰ, ਲਾਗੇ ਪਿੰਡ ਜਲਭੇ, ਜਿਲ੍ਹਾ ਜਲੰਧਰ ਵਿਖੇ ਬੱਧਣ ਜਨੇਰੇ ਦਾ 50ਵਾਂ ਗੋਲਡਨ ਜੁਬਲੀ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ I ਫੂਲ ਚੰਦ ਬੱਧਣ ਨੂੰ ਪ੍ਰਬੰਧਕ ਕਮੇਟੀ ਦਾ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ ਸੀ | ਪ੍ਰਧਾਨ ਬਣਨ ਤੋਂ ਬਾਅਦ ਫੂਲ ਚੰਦ ਬੱਧਣ ਦੀ ਦੇਖ ਰੇਖ ਵਿੱਚ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ I ਜਿਸ ਵਿੱਚ ਮੇਲਾ ਕਾਮਯਾਬੀ ਨਾਲ ਹੋਣ ਦੀ ਖੁਸ਼ੀ ਵਿੱਚ ਦੇਗ ਦਾ ਪ੍ਰਸ਼ਾਦ ਬਣਾ ਕੇ ਬੱਧਣ ਜਠੇਰਿਆਂ ਨੂੰ ਭੋਗ ਲਗਾਇਆ ਗਿਆ ਅਤੇ ਅਰਦਾਸ ਕੀਤੀ ਗਈ ਕਿ ਹਰ ਸਾਲ ਇਸੇ ਤਰ੍ਹਾਂ ਹੀ ਮੇਲਾ ਧੂਮ ਧਾਮ ਨਾਲ ਮਨਾਇਆ ਜਾ ਸਕੇ ਅਤੇ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਹੋ ਸਕਣ, ਇਸ ਮੀਟਿੰਗ ਵਿੱਚ ਪ੍ਰਧਾਨ ਫੂਲ ਚੰਦ ਬੱਧਣ, ਹੁਸਨ ਲਾਲ ਬੱਧਣ (ਰਾਮ ਨਗਰ ) ਬਲਦੇਵ ਸਿੰਘ (ਸਾਬਕਾ ਸਰਪੰਚ),ਚਰਨਜੀਤ ਸਿੰਘ ਬੱਧਣ (ਖਜਾਨਚੀ),ਪੁਰਸ਼ੋਤਮ ਲਾਲ ਬੱਧਣ,ਹਰਜਿੰਦਰ ਬੱਧਣ ( ਬਿੱਲਾ),ਮੰਗਤ ਰਾਮ ਬੱਧਣ (ਅਲਾਦੀਨਪੁਰ),ਰਾਮ ਲੁਭਾਇਆ ਬੱਧਣ (ਪਡੋਰੀ ਨਿਜਰਾ) ਸਮੇਤ ਹੋਰ ਕਮੇਟੀ ਮੈਂਬਰ ਮੌਜੂਦ ਸੀ।
