ਪਤਾਰਾ (ਅਨਿਲ ਕੁਮਾਰ/ਜੇ ਪੀ ਸੋਨੂ) ਸੈਸ਼ਨ 2023-24 ਦੌਰਾਨ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰਖਿਆ ‘ਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਦੀ ਹੌਂਸਲਾ ਅਫਜ਼ਾਈ ਲਈ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਪਤਾਰਾ ਵਿਖੇ ਸਕੂਲ ਸਟਾਫ ਅਤੇ ਸਕੂਲ ਪ੍ਰਬੰਧਨ ਕਮੇਟੀ ਵੱਲੋਂ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ । ਸਕੂਲ ਪ੍ਰਿੰਸੀਪਲ ਸ਼ਸ਼ੀ ਕੁਮਾਰ ਦੀ ਅਗਵਾਈ ‘ਚ ਕਰਵਾਏ ਗਏ ਇਸ ਇਨਾਮ ਵੰਡ ਸਮਾਗਮ ਦੌਰਾਨ ਪਿੰਡ ਪਤਾਰਾ ਦੇ ਸਰਪੰਚ ਸੱਤਪਾਲ ਦਾਸ, ਪਵਿੱਤਰ ਸਿੰਘ, ਹਰਭਜਨ ਸਿੰਘ, ਸਕੂਲ ਪ੍ਰਬੰਧਕ ਕਮੇਟੀ ਮੈਂਬਰ ਪਰਮਿੰਦਰ ਕੌਰ, ਰਣਜੀਤ ਬੰਗੜ ਅਤੇ ਅਮਨਦੀਪ ਕੌਰ ਵੱਲੋਂ ਪਹਿਲਾ, ਦੂਜਾ ਅਤੇ ਸਥਾਨ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਇਨਾਮ ਵੰਡੇ ਗਏ ।
ਇਸ ਦੌਰਾਨ ਸੰਬੋਧਨ ਕਰਦਿਆਂ ਪ੍ਰਿੰਸੀਪਲ ਸ਼ਸ਼ੀ ਕੁਮਾਰ ਨੇ ਇਨਾਮ ਜਿੱਤਣ ਵਾਲੀਆਂ ਵਿਦਿਆਰਥਣਾ ਹਰਏਕਮ (96.5%), ਕਿਰਨਪ੍ਰੀਤ ਕੌਰ (93.1%), ਪੂਰਬਾ (89.8%), ਦਮਨਪ੍ਰੀਤ (87.3%), ਗੁਰਮੰਨ ਕੌਰ (87%), ਏਂਜਲ (86.4%), ਪ੍ਰਭਜੋਤ (93.2%), ਹਿਨਾ (90.8%), ਹਰਮਨਪ੍ਰੀਤ (90%), ਗੁਰਪ੍ਰੀਤ ਕੌਰ (92 6%), ਹਰਪ੍ਰੀਤ ਕੌਰ (88.2%) ਅਤੇ ਕੋਮਲ (85.8%) ਨੂੰ ਵਧਾਈ ਦਿੱਤੀ ਅਤੇ ਬਾਕੀ ਵਿਦਿਆਰਥਣਾਂ ਨੂੰ ਅਗਲੀ ਵਾਰ ਹੋਰ ਸਖ਼ਤ ਮਿਹਨਤ ਕਰਦਿਆਂ ਇਨਾਮ ਜਿੱਤਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਲੈਕਚਰਾਰ ਜਗਦੀਪ ਕੁਮਾਰ, ਲੈਕਚਰਾਰ ਰਜਨੀਸ਼ ਪ੍ਰੀਆ, ਲੈਕਚਰਾਰ ਰੇਖਾ ਰਾਣੀ, ਲੈਕਚਰਾਰ ਤਜਿੰਦਰ ਕੌਰ,ਲੈਕਚਰਾਰ ਮੋਨਾ ਰਾਣੀ, ਲੈਕਚਰਾਰ ਸੁਰੇਖਾ, ਵੋਕੇਸ਼ਨਲ ਟੀਚਰ ਸ਼ਾਮ ਲਾਲ, ਦਵਿੰਦਰ ਕੁਮਾਰ, ਸੋਨੀਆ, ਬਬੀਤਾ, ਕੰਵਲਜੀਤ ਕੌਰ ਅਤੇ ਗੁਰਪ੍ਰੀਤ ਕੌਰ ਨੇ ਪੜ੍ਹਾਈ ‘ਚ ਚੰਗਾ ਪ੍ਰਦਰਸ਼ਨ ਕਰਦਿਆਂ ਇਨਾਮ ਜਿੱਤਣ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਬਾਕੀ ਵਿਦਿਆਰਥਣਾਂ ਨੂੰ ਵੀ ਅਗਾਂਹ ਤੋਂ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ।
ਵਿਦਿਆਰਥਣ ਕਿਰਨਪ੍ਰੀਤ ਕੌਰ ਨੂੰ ਇਨਾਮ ਦਿੰਦੇ ਹੋਏ ਪ੍ਰਿੰਸੀਪਲ ਸ਼ਸ਼ੀ ਕੁਮਾਰ, ਸਰਪੰਚ ਸੱਤਪਾਲ ਦਾਸ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਅਤੇ ਪਤਵੰਤੇ ਸੱਜਣ।