ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਲਾਲੀ ਇੰਫੋਸਿਸ ਜੋ ਕਿ 25 ਸਾਲਾਂ ਤੋਂ ਵੱਧ ਸਿੱਖਿਆ ਦੇ ਖੇਤਰ ਆਪਣੀਆਂ ਸੇਵਾਂਵਾਂ ਦੇ ਰਿਹਾ ਹੈ, ਫਿਕਰ-ਏ-ਹੋਂਦ ਨਾਮ ਦੀ ਸੰਸਥਾ ਜੋ ਕਿ 2007 ਤੋਂ ਸਮੇ-ਸਮੇ ਸਮਾਜ ਭਲਾਈ ਦੇ ਕੰਮ ਕਰਦੀ ਆ ਰਹੀ ਹੈ, ਅੱਜ ਦੋਨ੍ਹਾਂ ਨੇ ਰਲ੍ਹ ਕਿ ਜਰੂਰਤ ਮੰਦ ਲੋਕਾਂ ਨੂੰ ਕੱਪੜੇ ਵੰਡੇ | ਇਸ ਮੌਕੇ ਫਿਕਰ-ਏ-ਹੋਂਦ ਸੰਸਥਾ ਦੇ ਚੇਅਰਮੈਨ ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਸੰਸਥਾ ਦਾ ਟੀਚਾ ਹੈ ਵੱਧ ਤੋਂ ਵੱਧ ਮਾਨਵਤਾ ਦੀ ਸੇਵਾ ਕਰਨਾ, ਵਾਤਾਵਰਣ ਅਤੇ ਧਰਤੀ ਮਾਂ ਦੀ ਸਾਂਭ ਸੰਭਾਲ ਕਰਨਾ ਹੈ| ਇਸੇ ਕਰਕੇ ਸੰਸਥਾ ਸਮੇਂ-ਸਮੇਂ ਤੇ ਮੁਫ਼ਤ ਬੂਟੇ ਵੰਡਣਾ, ਬੂਟੇ ਲਗਾਉਣਾ ਅਤੇ ਉਹਨਾਂ ਨੂੰ ਪਾਣੀ ਪਾਉਣਾ, ਹਵਾ ਅਤੇ ਪਾਣੀ ਨੂੰ ਸਾਫ਼ ਰੱਖਣ ਲਈ ਲੋਕਾਂ ਨੂੰ ਜਾਗਰੂਕ ਕਰਨਾ ,ਪਲਾਸਟਿਕ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨਾਂ ਪ੍ਰਤੀ ਸਮਾਜ ਨੂੰ ਜਾਗਰੂਕ ਕਰਨਾ ,ਜਰੂਰਤ ਮੰਦ ਮਰੀਜਾਂ ਨੂੰ ਮੁਫ਼ਤ ਦਵਾਈਆਂ ਵੰਡਣਾ ਅਤੇ ਖੂਨ ਦਾਨ ਕਰਨਾ, ਗਰੀਬ ਬੱਚਿਆਂ ਨੂੰ ਸਿੱਖਿਆ ਲਈ ਵਜੀਫੇ ਦੇਣਾ , ਗਰੀਬ ਪਰਿਵਾਰ ਦੀਆ ਲੜਕੀਆਂ ਦਾ ਵਿਆਹ ਕਰਾਨਾ ਇਤਆਦਿ |
