







ਬੰਗਾ/ਮੁਕੰਦਪੁਰ,14 ਫਰਵਰੀ (ਪੰਜਾਬ ਦੈਨਿਕ ਨਿਊਜ) ਉੱਘੇ ਸਮਾਜ ਸੇਵਕ ਇੰਜ: ਨਰਿੰਦਰ ਬੰਗਾ ਦੂਰਦਰਸ਼ਨ ਜਲੰਧਰ ਦੇ ਪਿਤਾ ਸਵ : ਪ੍ਰਕਾਸ਼ ਚੰਦ ਨਮਿਤ ਉਹਨਾਂ ਦੇ ਗ੍ਰਹਿ ਵਿਖੇ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਖਾਨਪੁਰ ਦੀ ਖੁੱਲੀ ਗਰਾਂਊਂਡ ਵਿਖੇ ਹੋਇਆ l ਭਰੇ ਪੰਡਾਲ ਚੋ ਦੂਰਦਰਸ਼ਨ ਕੇਂਦਰ,ਸੰਗੀਤ ਜਗਤ ਤੋਂ ਇਲਾਵਾ ਸਮਾਜਿਕ, ਧਾਰਮਿਕ ਤੇ ਰਾਜਨੀਤਕ ਖੇਤਰਾਂ ਤੋਂ ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਂਟ ਕਰਦਿਆਂ ਹਸਮੁੱਖ ਸੁਭਾਅ ਦੇ ਮਾਲਿਕ ਤੇ ਭਜਨੀਕ ਆਤਮਾ ਸਵ: ਪ੍ਰਕਾਸ਼ ਚੰਦ ਵਲੋਂ ਬਿਤਾਏ ਸਾਦੇ ਜੀਵਨ ਅਤੇ ਹੋਰਾਂ ਲਈ ਬੱਚਿਆਂ ਤੇ ਪਰਿਵਾਰ ਦੀ ਸਹੀ ਪਾਲਣ ਪੋਸ਼ਣ ਦੀ ਪੇਸ਼ ਕੀਤੀ ਮਿਸਾਲ ਦੀ ਭਰਪੂਰ ਸ਼ਲਾਘਾ ਕੀਤੀ ਗਈ l ਪੁੱਤਰਾਂ ਦਵਿੰਦਰ ਬੰਗਾ ਤੇ ਨਰਿੰਦਰ ਬੰਗਾ ਵਲੋਂ ਆਪਣੇ ਸਵ: ਪਿਤਾ ਪ੍ਰਕਾਸ਼ ਚੰਦ ਦੇ ਨੇਤਰ ਦਾਨ ਦੀ ਵਿਲੱਖਣ ਨਵੀਂ ਪਿਰਤ ਪਾਉਣ ਵਾਲੀ ਭਾਵਨਾਂ ਨੂੰ ਸੱਭ ਬੁਲਾਰਿਆਂ ਵਲੋਂ ਸਲਾਹਿਆ ਗਿਆ l ਸਮਾਗਮ ਚੋ ਪਦਮ ਸ਼੍ਰੀ ਰਾਜ ਗਾਇਕ ਅਤੇ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ , ਹਲਕਾ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ, ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ, ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ , ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸੂੰਡ,ਦੀਪਕ ਬਾਲੀ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ, ਡੀ ਐਸ ਪੀ ਬੰਗਾ ਦਲਜੀਤ ਸਿੰਘ ਖੱਖ, ਸਾਬਕਾ ਐਸ ਐਸ ਪੀ ਕੁਲਵੰਤ ਸਿੰਘ ਹੀਰ, ਸਾਈਂ ਪੱਪਲ ਸ਼ਾਹ ਭਰੋਮਜਾਰਾ, ਸੰਤੋਸ਼ ਕੁਮਾਰੀ ਡੇਰਾ ਬਾਬਾ ਜੌੜਾ, ਬੂਟਾ ਮੁਹੰਮਦ ,ਐਸ ਅਸ਼ੋਕ ਭੌਰਾ, ਜਸਵੀਰ ਸਿੰਘ ਨੂਰਪੁਰ, ਜਸਵੀਰ ਗੁਣਾਚੌਰ ,ਪ੍ਰਵੀਨ ਬੰਗਾ, ਉੱਘੇ ਸਮਾਜ ਸੇਵੀ ਅਸ਼ੋਕ ਮਹਿਰਾ ਕੰਨਵੀਨਰ ਪੁਨਰ ਜੋਤ ਸੰਸਥਾ, ਹਰਮੇਸ਼ ਕੈਲੇ ਐਸ ਡੀ ਓ, ਐਸ ਐਮ ਓ ਨਰੰਜਣ ਪਾਲ, ਸਾਬਕਾ ਚੇਅਰਮੈਨ ਰਾਜੇਸ਼ ਬਾਹਘਾ,ਚੀਫ਼ ਇੰਜੀਨੀਅਰ ਗੁਰਦਿਆਲ ਸਿੰਘ, ਰਵਿੰਦਰ ਸਿੰਘ ਚੋਟ ਈ ਟੀ ਓ, ਜੋਗਿੰਦਰ ਸਿੰਘ ਵਿਰਕ ਐਸ ਐਚ ਓ ਮੁਕੰਦਪੁਰ, ਸਾਬਕਾ ਐਕਸਾਈਜ਼ ਕਮਿਸ਼ਨਰ ਸ਼ਿੰਗਾਰਾ ਸਿੰਘ,ਹਰੀਸ਼ ਸੱਦੀ, ਸਵਾਮੀ ਵਿਨੈ ਮੁੰਨੀ ਮਹਾਰਾਜ ਜੰਮੂ, ਸੰਤ ਕੇਸ਼ਵ ਦਾਸ ਜੰਡੂਸਿੰਘਾ, ਪ੍ਰਿੰਸੀਪਲ ਰੰਜਨ ਕੋਠਾਰੀ,ਪ੍ਰਿੰਸੀਪਲ ਜੀਤ ਪਾਲ ਰਾਣਾ, ਗਾਇਕ ਦਲਵਿੰਦਰ ਦਿਆਲਪੁਰੀ, ਕਮਲ ਕਟਾਣੀਆਂ ਦਲਜੀਤ ਅਜਨੋਹਾ, ਸੁਰਜੀਤ ਮਾਹੀ ,ਟੀ ਕੇ ਅੱਗਰਵਾਲ, ਜਗਜੀਤ ਸਿੰਘ, ਅਜਮੇਰ ਸਿੰਘ ਸਹੋਤਾ, ਗੁਰਭਾਈ ਸਿਕੰਦਰ ਸਿੰਘ ,ਅਵਤਾਰ ਸਿੰਘ, ਰਾਮਪਾਲ, ਵੱਡੀ ਗਿਣਤੀ ਵਿੱਚ ਰਿਸ਼ਤੇਦਾਰ,ਸੱਜਣ ਮਿੱਤਰ, ਪ੍ਰਸ਼ੰਸ਼ਕਾਂ ਤੋਂ ਇਲਾਵਾ ਵੱਖ ਵੱਖ ਖੇਤਰਾਂ ਦੀਆਂ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵੀ ਮੌਜੂਦ ਸਨ l ਸਮਾਗਮ ਦੀ ਸਮੁੱਚੀ ਕਾਰਵਾਈ ਦੇਸ ਰਾਜ ਬੰਗਾ ਵਲੋਂ ਬਾਖੂਬੀ ਨਿਭਾਈ ਗਈ l










