ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) ਫਿਕਰ-ਏ-ਹੋਂਦ ਨਾਮ ਦੀ ਸੰਸਥਾ ਜੋ ਕੇ ਪਿਛਲੇ ਲੰਮੇ ਸਮੇਂ ਤੋਂ ਸਮਾਜ ਭਲਾਈ ਦੀ ਭੂਮਿਕਾ ਨਿਭਾ ਰਹੀ ਹੈ, ਅੱਜ ਓਹਨਾ ਨੇ ਜਲੰਧਰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ (IPS) ਨੂੰ ਸ਼ਹਿਰ ਵਿੱਚ ਕਾਨੂੰਨ ਅਤੇ ਵਿਵਸਥਾ ਨੂੰ ਲਾਗੂ ਕਰਨ ਲਈ ਓਹਨਾ ਦੀ ਸ਼ਲਾਘਾ ਕਰਦੇ ਹੋਏ ਸਨਮਾਨਿਤ ਕੀਤਾ| ਇਸ ਮੌਕੇ ਤੇ ਸੁਖਵਿੰਦਰ ਸਿੰਘ ਲਾਲੀ ਚੇਅਰਮੈਨ, ਮੇਂਬਰ ਮੇਹਰਬਾਨ ਸਿੰਘ ਸੰਘਾ ਅਤੇ ਮਨਪ੍ਰੀਤ ਸਿੰਘ ਗਿੱਲ ਹਾਜ਼ਰ ਸਨ | ਇਸ ਮੌਕੇ ਤੇ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਬਹੁਤ ਦੇਰ ਬਾਅਦ ਸੜਕਾਂ ਉੱਤੇ ਰੇੜੀਆਂ ਅਤੇ ਨਾਜਾਇਜ ਕਬਜੇ ਚਕਵਾਏ ਜਿਸਦੇ ਨਾਲ ਟ੍ਰੈਫਿਕ ਵਿਵਸਥਾ ਸੁਧਰ ਗਈ ਹੈ| ਓਹਨਾ ਦਾ ਕਹਿਣਾ ਹੈ ਕਿ ਕਾਫੀ ਸਮੇਂ ਬਾਅਦ ਇਕ ਹੋਣਹਾਰ ਅਫਸਰ ਸ਼ਹਿਰ ਵਿਚ ਆਇਆ ਅਤੇ ਜਲੰਧਰ ਵਰਗੇ ਸਮਾਰਟ ਸਿਟੀ ਨੂੰ ਉਸਦੀ ਅਸਲੀ ਖ਼ੂਬਸੂਰਤੀ ਵੱਲ ਪਹੁੰਚਾਣ ਦੀ ਪਹਿਲ ਕੀਤੀ ਹੈ | ਫਿਕਰ ਏ ਹੋਂਦ ਨੇ ਸਵਪਨ ਸ਼ਰਮਾ ਦੀ ਮਿਸਾਲੀ ਸੇਵਾ ਨੂੰ ਮਾਨਤਾ ਦਿੰਦੇ ਹੋਏ ਭਾਈਚਾਰੇ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਓਹਨਾ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ | ਕਾਨੂੰਨੀ ਵਿਵਸਥਾ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਉਸਦੀ ਦ੍ਰਿੜ ਵਚਨਬਧਤਾ ਜਨਤਕ ਸੇਵਾ ਦੇ ਉੱਚੇ ਮਿਆਰਾਂ ਦੀ ਉਦਾਹਰਣ ਦਿੰਦੀ ਹੈ | ਸੰਸਥਾ ਮਾਨ ਨਾਲ ਸਵਪਨ ਸ਼ਰਮਾ ਦੇ ਨਾਲ ਖੜੀ ਹੈ ਅਤੇ ਜਲੰਧਰ ਨੂੰ ਸਾਰਿਆਂ ਲਈ ਸਾਫ ਸੁਥਰਾ ਬਣਾਉਣ ਵਿਚ ਓਹਨਾ ਦੀ ਅਹਿਮ ਭੂਮਿਕਾ ਲਈ ਧੰਨਵਾਦ ਪ੍ਰਗਟ ਕਰਦੀ ਹੈ |








