







ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) ਡੇਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਮੁੱਖ ਦਫ਼ਤਰ ਅਲਾਵਲਪੁਰ ਵਿਖੇ ਤਨਵੀਰ ਹੰਸ ਯੂਥ ਪ੍ਰਧਾਨ ਕਰਤਾਰਪੁਰ ਦੀ ਅਗਵਾਈ ਹੇਠ ਕੀਤੀ ਗਈ।ਇਹ ਮੀਟਿੰਗ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜਿੰਦਰ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ । ਇਸ ਮੀਟਿੰਗ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਪੁਹੰਚੇ | ਇਸ ਮੀਟਿੰਗ ਵਿੱਚ ਰਾਹੁਲ ਗਿੱਲ ਸੀਨੀਅਰ ਇੰਚਾਰਜ ਦੋਆਬਾ ਜ਼ੋਨ ਵਿਸੇਸ਼ ਤੌਰ ਤੇ ਪੁਹੰਚੇ । ਇਸ ਮੀਟਿੰਗ ਵਿੱਚ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਪਾਰਟੀ ਵਿੱਚ ਸ਼ਾਮਿਲ ਹੋਣ ਅਤੇ ਪਾਰਟੀ ਦੇ ਵਿਸਥਾਰ ਕਰਨ ਸਲਾਹ-ਮਸ਼ਵਰਾ ਕੀਤਾ ਗਿਆ । ਇਸ ਮੌਕੇ ਕੁਝ ਨਵ-ਨਿਜੁਕਤੀਆਂ ਵੀ ਕੀਤੀਆਂ ਗਈਆਂ । ਪੰਜਾਬ ਦੈਨਿਕ ਨਿਊਜ ਨਾਲ ਗੱਲ ਕਰਦੇ ਹੋਏ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜਿੰਦਰ ਗਿੱਲ ਨੇ ਦੱਸਿਆ ਪਾਰਟੀ ਦੀਆਂ ਲਗਾਤਾਰ ਮੀਟਿੰਗਾਂ ਵਿੱਚ ਵਾਧਾ ਹੋ ਰਿਹਾ ਅਤੇ ਆਮ ਲੋਕ ਪਾਰਟੀ ਦੀ ਵਿਚਾਰਧਾਰਾ ਨੂੰ ਦੇਖਦੇ ਹੋਏ ਪਾਰਟੀ ਨਾਲ ਵੱਧ ਤੋਂ ਵੱਧ ਜੁੜ ਰਹੇ ਹਨ I ਮਨਦੀਪ ਸਹਿਗਲ ਨੂੰ ਮੈਨੋਰਿਟੀ ਸੈੱਲ ਜਲੰਧਰ ਚੇਅਰਮੈਨ , ਮਨੀ ਹੰਸ ਨੂੰ ਪ੍ਰਧਾਨ ਧੋਗੜੀ ਅਤੇ ਸੋਨੂੰ ਨੂੰ ਉਪ-ਪ੍ਰਧਾਨ ਧੋਗੜੀ , ਅਤੁਲ ਨੂੰ ਸਕੱਤਰ ਧੋਗੜੀ , ਪ੍ਰਦੀਪ ਨੂੰ ਜਨਰਲ ਸਕੱਤਰ ਧੋਗੜੀ ਅਤੇ ਸ਼ਿਵਾ ਨੂੰ ਮੈਂਬਰ ਨਿਜੁਕਤ ਕੀਤਾ ਗਿਆ । ਡੇਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਸੰਸਥਾਪਕ ਸਵ. ਸਾਹਿਬ ਸ਼੍ਰੀ ਵਿਜੈ ਹੰਸ ਦੇ ਦੱਸੇ ਰਸਤੇ ਤੇ ਚਲਦੀ ਹੋਈ ਪੰਜਾਬ ਵਿੱਚ ਬਹੁਤ ਹੀ ਤੇਜ ਰਫਤਾਰ ਨਾਲ ਵਿਸਤਾਰ ਕਰ ਰਹੀ ਹੈ । ਇਸ ਮੌਕੇ ਤੇ ਰਜਤ ਗਿੱਲ ਯੂਥ ਪ੍ਰਧਾਨ ਜ਼ਿਲ੍ਹਾ ਜਲੰਧਰ ਅਤੇ ਹੋਰ ਬਹੁਤ ਸਾਰੇ ਪਾਰਟੀ ਮੈਂਬਰ ਸ਼ਾਮਿਲ ਹੋਏ ।










