





ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) ਅੱਜ ਡੇਮੋਕ੍ਰੇਟਿਕ ਭਾਰਤੀਯ ਸਮਾਜ ਪਾਰਟੀ ਦੀ ਇੱਕ ਅਹਿਮ ਮੀਟਿੰਗ ਰਾਜਿੰਦਰ ਗਿੱਲ ਰਾਸ਼ਟਰੀ ਪ੍ਰਧਾਨ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਮੋਹਾਲੀ ਵਿਖੇ ਅਸ਼ਨੀ ਪਾਲ (ਬੋਬੀ) ਯੂਥ ਇੰਚਾਰਜ ਮੋਹਾਲੀ ਦੀ ਅਗਵਾਈ ਹੇਠ ਕੀਤੀ ਗਈ | ਇਸ ਮੀਟਿੰਗ ਵਿੱਚ ਪਾਰਟੀ ਦੇ ਵਰਕਰ ਹੁੰਮ ਹੁੰਮਾ ਕੇ ਪੁਹੰਚੇ | ਇਸ ਮੀਟਿੰਗ ਵਿੱਚ ਰਾਹੁਲ ਗਿੱਲ ਯੂਥ ਇੰਚਾਰਜ ਦੋਆਬਾ ਜ਼ੋਨ , ਰੱਜਤ ਗਿੱਲ ਯੂਥ ਇੰਚਾਰਜ ਜ਼ਿਲ੍ਹਾ ਜਲੰਧਰ ਵਿਸੇਸ਼ ਤੌਰ ਪੁਹੰਚੇ । ਇਸ ਮੌਕੇ ਕੁਝ ਨਵੀਆਂ ਨਿਜੁਕਤੀਆਂ ਵੀ ਕੀਤੀਆਂ ਗਈਆਂ । ਦਲਜੀਤ ਸਿੰਘ (ਫਤਿਹ) ਨੂੰ ਪ੍ਰਧਾਨ ਮੋਹਾਲੀ , ਸ਼ਿਵਮ ਕੁਮਾਰ ਨੂੰ ਉਪ -ਪ੍ਰਧਾਨ ਮੋਹਾਲੀ , ਪੰਕਜ ਕੁਮਾਰ ਨੂੰ ਜਨਰਲ ਸੇਕ੍ਰੇਟਰੀ ਮੋਹਾਲੀ , ਮਨਪ੍ਰੀਤ ਸਿੰਘ (ਮੰਨਾ) ਨੂੰ ਸੇਕ੍ਰੇਟਰੀ ਮੋਹਾਲੀ ਨਿਯੁਕਤ ਕੀਤਾ ਗਿਆ । ਇਸ ਮੀਟਿੰਗ ਵਿੱਚ ਪਾਰਟੀ ਦਾ ਵਿਸਤਾਰ ਕਰਨ ਲਈ ਸਲਾਹ-ਮਸ਼ਵਰਾ ਵੀ ਕੀਤਾ ਗਿਆ । ਇਸ ਮੌਕੇ ਤੇ ਪਾਰਟੀ ਦੇ ਬਹੁਤ ਸਾਰੇ ਅਹੁਦੇਦਾਰ ਅਤੇ ਵਰਕਰ ਸ਼ਾਮਿਲ ਹੋਏ ।
