








ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) ਦਿਵਿਆਂਗ ਏਕਤਾ ਵੈਲਫੇਅਰ ਸੋਸਾਇਟੀ ਅਤੇ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਰੰਧਾਵਾ, ਮੀਤ ਪ੍ਰਧਾਨ ਰਾਮ ਲੁਭਾਇਆ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਜੀ ਦੇ ਨਾਮ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਜਲੰਧਰ ਵਿਸ਼ੇਸ਼ ਸਾਰੰਗਲ ਰਾਹੀਂ ਭੇਜਿਆ ਗਿਆ । ਜਿਸ ਵਿੱਚ ਵਿਸ਼ਵ ਅੰਗਹੀਣ ਦਿਵਸ 03 ਦਿਸੰਬਰ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਨੂੰ ਦਿਵਿਆਂਗ ਐਕਸ਼ਨ ਕਮੇਟੀ ਨਾਲ਼ ਮੀਟਿੰਗ ਕਰਨ ਸਬੰਧੀ ਲਿਖਦਿਆਂ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ, ਸਬ ਕਮੇਟੀ, ਡਿਪਟੀ ਸਪੀਕਰ, ਪ੍ਰਿੰਸੀਪਲ ਸੈਕਟਰੀ ਹਿਮਾਂਸ਼ੂ ਜੈਨ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਪ੍ਰੰਤੂ ਉਨ੍ਹਾਂ ਦੇ ਨਤੀਜੇ ਸਾਹਮਣੇ ਨਹੀਂ ਆਏ ਇਸ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਭੇਜੇ ਗਏ ਕਿ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਨੂੰ ਮੁੱਖ ਮੰਤਰੀ ਪੰਜਾਬ ਕੋਲ਼ੋਂ ਮੀਟਿੰਗ ਲਈ ਸਮਾਂ ਲੈ ਕੇ ਦਿੱਤਾ ਜਾਵੇ ਪ੍ਰੰਤੂ ਦਿਵਿਆਂਗ ਵਿਅਕਤੀਆਂ ਦੀ ਕਿਸੇ ਵੀ ਮੰਗ ਤੇ ਗੌਰ ਨਹੀਂ ਕੀਤਾ ਗਿਆ ਜਿਸ ਕਾਰਨ ਨਿਰਾਸ਼ ਦਿਵਿਆਂਗ ਵਿਅਕਤੀਆਂ ਵੱਲੋਂ ਅੱਜ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਚੇਤਾਵਨੀ ਪੱਤਰ ਭੇਜੇ ਗਏ ਕਿ ਜੇਕਰ 30 ਨਵੰਬਰ ਤੱਕ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਜਾਂਦਾ ਤਾਂ ਅਗਲੇ ਕਿਸੇ ਵੀ ਦਿਨ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਨੈਸ਼ਨਲ ਹਾਈਵੇ ਤੇ ਜਾਂ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਗੁਪਤ ਤਰੀਕੇ ਨਾਲ ਘਿਰਾਓ ਕੀਤਾ ਜਾਵੇਗਾ ਅਤੇ ਕਿਸੇ ਵੀ ਦਿਵਿਆਂਗ ਵਿਅਕਤੀ ਦਾ ਜਾਨੀ ਮਾਲੀ ਨੁਕਸਾਨ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ । ਪੰਜਾਬ ਸਰਕਾਰ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਟੋਲ ਟੈਕਸ ਫਰੀ ਕਰਨ ਸਬੰਧੀ ਮੀਡੀਆ ਵਿੱਚ ਆਈਆਂ ਖਬਰਾਂ ਦਾ ਖੰਡਣ ਕਰਦਿਆਂ ਰਜਿੰਦਰ ਰੰਧਾਵਾ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਟੋਲ ਟੈਕਸ ਕਾਫੀ ਸਾਲਾਂ ਤੋਂ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਮੁਆਫ਼ ਕੀਤਾ ਗਿਆ ਹੈ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਮੀਡੀਆ ਨੂੰ ਜਾਰੀ ਕਰਦਿਆਂ ਕਿਹਾ ਕਿ ਫੋਕੀ ਸ਼ੋਹਰਤ ਨੂੰ ਛੱਡ ਕੇ ਵੋਟਾਂ ਦੌਰਾਨ ਦਿੱਤੀ ਗਈ 2500/ਰੁਪਏ ਪੈਨਸ਼ਨ ਦੀ ਗਰੰਟੀ, ਨੌਕਰੀਆਂ ਦਾ ਬੈਕਲਾਗ, ਰੁਜ਼ਗਾਰ ਲਈ ਬਿਨਾਂ ਗਰੰਟੀ ਲੋਨ, ਬੱਸ ਦਾ ਸਫ਼ਰ ਮੁਫ਼ਤ, ਸਮਾਰਟ ਰਾਸ਼ਣ ਕਾਰਡ, ਲੋੜਵੰਦਾਂ ਨੂੰ ਈ ਰਿਕਸ਼ਾ ਆਦਿ ਕਾਫ਼ੀ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲਾਗੂ ਕਰਕੇ ਵਾਹ ਵਾਹ ਖੱਟਣੀ ਚਾਹੀਦੀ ਹੈ ਇਸ ਮੌਕੇ ਕੁਲਵਿੰਦਰ ਬਾਗਾ ਸਰਪੰਚ ਬੋਲੀਨਾ, ਸਰਬਜੀਤ ਸਿੰਘ,ਰਾਜ ਕੁਮਾਰੀ , ਰਵਿੰਦਰ ਕੁਮਾਰ ਵਿਰਦੀ ਆਦਿ ਵੀ ਹਾਜਰ ਸਨ
