ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ) ਫਸਟ ਪੰਜਾਬ ਬਟਾਲੀਅਨ ਐਨਸੀਸੀ ਵੱਲੋਂ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਣੀ ਸਾਹਿਬ ਵਿਖੇ ਸ਼ੁਰੂ ਹੋਏ ਦਸ ਰੋਜਾ ਟਰੇਨਿੰਗ ਕੈਂਪ ਦੇ ਦੌਰਾਨ ਕਰਨਲ ਪੀਡੀਐਸ ਬਲ ਦੌਰਾਨ ਕੈਡਿਟਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐਨਸੀਸੀ ਸਾਨੂੰ ਏਕਤਾ ਤੇ ਅਨੁਸ਼ਾਸਨ ਸਿਖਾਉਂਦੀ ਹੈ। ਐਨਸੀਸੀ ਕੈਂਪ ਦਾ ਮੁੱਖ ਮਨੋਰਥ ਵਿਦਿਆਰਥੀਆਂ ਨੂੰ ਦੇਸ਼ ਦੇ ਚੰਗੇ ਨਾਗਰਿਕ ਬਣਾਉਣ ਦੇ ਨਾਲ ਨਾਲ ਭਾਰਤੀ ਫੌਜ ਲਈ ਪਨੀਰੀ ਤਿਆਰ ਕਰਨਾ ਹੈ। ਇਸ ਦਸ ਰੋਜ਼ਾ ਟ੍ਰੇਨਿੰਗ ਕੈਂਪ ਦੇ ਦੌਰਾਨ ਫੌਜੀ ਟ੍ਰੇਨਿੰਗ ਤੋਂ ਇਲਾਵਾ ਟਰੈਫਿਕ ਨਿਯਮਾਂ,ਸਮਾਜ ਸੇਵਾ,ਡਿਜਾਸਟਰ ਮੈਨੇਜਮੈਂਟ ਜਾਂ ਕੁਦਰਤੀ ਆਫਤਾਂ,ਸਮਾਜ ਸੇਵਾ ਆਦਿ ਵਿਸ਼ਿਆਂ ਤੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇਗੀ । ਐਨਸੀਸੀ ਟਰੇਨਿੰਗ ਤੋਂ ਉਪਰੰਤ ਵਿਦਿਆਰਥੀਆਂ ਨੂੰ ਏ ਬੀ ਅਤੇ ਸੀ ਸਰਟੀਫਿਕੇਟ ਮਿਲਦੇ ਹਨ, ਜਿਸ ਦਾ ਉਹਨਾਂ ਨੂੰ ਫੌਜ ਦੀ ਭਰਤੀ ਤੋਂ ਇਲਾਵਾ ਹੋਰ ਵੱਖ ਵੱਖ ਮਹਿਕਮਿਆਂ ਵਿੱਚ ਭਰਤੀ ਦੌਰਾਨ ਫਾਇਦਾ ਹੁੰਦਾ ਹੈ। ਐਨਸੀਸੀ ਵਿਦਿਆਰਥੀਆਂ ਦੀ ਸ਼ਖਸ਼ੀਅਤ ਵਿੱਚ ਨਿਖਾਰ ਲਿਆਉਂਦੀ ਹੈ। ਇਸ ਮੌਕੇ ਤੇ ਐਨਸੀਸੀ ਕੈਡਿਟਾਂ ਤੋਂ ਇਲਾਵਾ ਐਨਸੀਸੀ ਅਫਸਰ ਅਤੇ ਫਸਟ ਪੰਜਾਬ ਬਟਾਲੀਅਨ ਦਾ ਸਟਾਫ ਹਾਜ਼ਰ ਸੀ।