


ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) ਮੁਨਸ਼ਾ ਸਿੰਘ ਬਾਹੀਆ ਟਰੱਸਟ ਕੁੱਕੜ ਪਿੰਡ ਜ਼ਿਲਾ ਜਲੰਧਰ ਵਲੋਂ ਅੱਖਾਂ ਦੀਆ ਸਾਰੀਆ ਬਿਮਾਰੀਆਂ ਦੀ ਜਾਂਚ, ਇਲਾਜ ਅਤੇ ਆਪਰੇਸ਼ਨ ਲਈ ਇੱਕ ਫਰੀ ਕੈਂਪ ਮੁਨਸ਼ਾ ਸਿੰਘ ਬਾਹੀਆ ਟਰੱਸਟ ਹਸਪਤਾਲ ਜ਼ਿਲਾ, ਜਲੰਧਰ ਵਲੋਂ 44ਵਾਂ ਸਲਾਨਾ ਅੱਖਾਂ ਦਾ ਫਰੀ ਕੈਂਪ ਮਿਤੀ 1-2 ਨਵੰਬਰ ਥਿੰਦ ਹਸਪਤਾਲ 701 ਮਾਲ ਰੋਡ, ਮਾਡਲ ਟਾਊਨ ਜਲੰਧਰ ਵਿਖੇ ਲਗਾਇਆ ਜਾ ਰਿਹਾ ਹੈ I ਕੈਂਪ ਦਾ ਸਮਾ ਸਵੇਰੇ 9 ਵਜੇ ਤੋਂ 3 ਵਜੇ ਤੱਕ ਹੋਵੇਗਾ I ਇਸ ਕੈਂਪ ਵਿੱਚ ਸਫੇਦ ਮੋਤੀਏ ਦੇ ਬਿਨਾ ਟਾਂਕੇ,ਬਿਨਾ ਟੀਕੇ ਅਤੇ ਬਿਨਾ ਪੱਟੀ ਦੇ ਅਪ੍ਰੇਸ਼ਨ ਕੀਤੇ ਜਾਣਗੇ। ਪੰਜਾਬ ਦੇ ਅੱਖਾਂ ਦੇ ਪ੍ਰਸਿੱਧ ਡਾ. ਜਸਵੰਤ ਸਿੰਘ ਥਿੰਦ ਅਤੇ ਡਾ. ਪਰਮਿੰਦਰ ਸਿੰਘ ਥਿੰਦ,ਬਿੰਦ ਅੱਖਾਂ ਦਾ ਹਸਪਤਾਲ ਅਤੇ ਉਹਨਾਂ ਦੀ ਟੀਮ ਮਰੀਜ਼ਾ ਦੀ ਜਾਂਚ ਅਤੇ ਅਪ੍ਰੇਸ਼ਨ ਕਰਨਗੇ। ਪੰਜਾਬ ਦੈਨਿਕ ਨਿਊਜ ਨਾਲ ਗੱਲ ਕਰਦੇ ਹੋਏ ਮੁੱਖ ਸੇਵਾਦਾਰ ਗੁਰਜੀਤ ਸਿੰਘ ਬਾਹੀਆ (ਜੀਤਾ) ਅਤੇ ਜੇ ਐਸ ਟਰੈਵਲ ਦੇ ਮਾਲਿਕ ਜਗਮੋਹਣ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਮਰੀਜ਼ਾਂ ਨੂੰ ਦਵਾਈਆਂ ਅਤੇ ਲੋੜਵੰਦਾ ਨੂੰ ਫਰੀ ਲੈਂਜ਼ ਪਾਏ ਜਾਣਗੇ, 1-2 ਨਵੰਬਰ ਸਵੇਰੇ 9 ਵਜੇ ਕੈਂਪ ਦੇ ਉਦਘਾਟਨ ਤੋਂ ਬਾਅਦ ਰੋਗੀਆਂ ਦੀ ਜਾਂਚ ਹੋਵੇਗੀ,ਉਪਰੰਤ ਅੱਖਾਂ ਦੇ ਅਪ੍ਰੇਸ਼ਨ ਸ਼ੁਰੂ ਕੀਤੇ ਜਾਣਗੇ ਅਤੇ ਲੋੜਵੰਦ ਮਰੀਜ ਥਿੰਦ ਹਸਪਤਾਲ 701 ਮਾਲ ਰੋਡ,ਮਾਡਲ ਟਾਊਨ ਵਿਖੇ ਮਰੀਜ਼ਾ ਦੀ ਜਾਚ ਅਤੇ ਅਪ੍ਰੇਸ਼ਨ ਕੀਤੇ ਜਾਣਗੇ I ਉਹਨਾਂ ਲੋੜਵੰਦ ਲੋਕਾਂ ਨੂੰ ਅਪੀਲ ਕੀਤੀ ਕਿ ਮੁਨਸ਼ਾ ਸਿੰਘ ਬਾਹੀਆ ਟਰੱਸਟ-ਹਸਪਤਾਲ ਕੁੱਕੜ ਪਿੰਡ ਜ਼ਿਲ੍ਹਾ ਜਲੰਧਰ ਵਲੋਂ ਕੇਵਲ ਸਿੰਘ ਬਾਹੀਆ ਅਤੇ ਬੀਬੀ ਸੁਰਜੀਤ ਕੌਰ ਦੀ ਯਾਦ ਵਿੱਚ ਕਰਵਾਏ ਜਾ ਰਹੇ 44ਵੇ ਸਲਾਨਾ ਅੱਖਾਂ ਦੇ ਫਰੀ ਕੈਂਪ ਵਿੱਚ ਪਹੁੰਚ ਕੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ I
