ਜਲੰਧਰ/ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ)ਸਮਾਜ ਸੇਵੀ ਸੰਸਥਾ ਫਿਕਰ-ਏ-ਹੋਂਦ ਅਤੇ ਸਿੱਖਿਆ ਦੇ ਖੇਤਰ ਚ ਪਿਛਲੇ 25 ਵਰ੍ਹਿਆਂ ਤੌ ਕੰਮ ਕਰਦੀ ਆ ਰਹੀ ਲਾਲੀ ਇੰਫੋਸਿਸ ਦੀ ਟੀਮ ਨੇ ਵਾਤਾਵਰਣ ਦੇ ਸੰਤੁਲਨ ਨੂੰ ਧਿਆਨ ਚ ਰੱਖਦੇ ਹੋਏ ਅੱਜ ਲਾਲੀ ਬਿਲਡਿੰਗ ਬੀ. ਐਮ. ਸੀ ਚੌਂਕ ਵਿਖੇ ਲੋਕਾਂ ਨੂੰ ਵਾਤਾਵਰਣ ਸੰਬੰਧੀ ਜਾਗਰੂਕ ਕਰਦੇ ਹੋਏ ਬੂਟੇ ਵੰਡੇ ਅਤੇ ਉਹਨਾਂ ਨੂੰ ਏਨ੍ਹਾ ਦੀ ਸਾਂਭ ਸੰਭਾਲ ਬਾਰੇ ਵੀ ਦੱਸਿਆ। ਇੱਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਅਤੇ ਐਮ.ਡੀ.ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਦੋਹਾਂ ਸੰਸਥਾਵਾਂ ਵਲੋਂ ਹਰ ਸਾਲ ਸਾਂਜੇ ਤੌਰ ਤੇ ਉਦਮ ਕਰ ਕੇ ਵਾਤਾਵਰਣ ਦੇ ਸੰਤੁਲਨ ਨੂੰ ਕਾਇਮ ਰੱਖਣ ਲਈ ਵੱਡੀ ਗਿਣਤੀ ਵਿਚ ਬੂਟੇ ਲਗਾਏ ਅਤੇ ਵੰਡੇ ਜਾਂਦੇ ਹਨ। ਪਿਛਲੇ ਪੰਦਰਾਂ ਵਰ੍ਹਿਆਂ ਵਿੱਚ ਪੰਜਾਬ ਨੇ 61 ਹਜ਼ਾਰ ਜੰਗਲ ਗਵਾਏ ਹਨ ਇਸੇ ਕਰਕੇ ਇੱਕ ਸੰਤੁਲਿਤ ਵਾਤਾਵਰਨ ਬਣਾਉਣ ਲਈ ਸਾਨੂੰ 33 ਪ੍ਰਤੀਸ਼ਤ ਜੰਗਲ ਚਾਹੀਦੇ ਹਨ, ਪਰ ਸਾਡੇ ਕੋਲ 3.5 ਹੀ ਹਨ, ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਕੀ ਅਸੀਂ ਆਪਣੀ ਧਰਤੀ ਮਾਤਾ ਨੂੰ ਬਚਾ ਸਕੀਏ। ਉਹਨਾਂ ਨੇ ਕਿਹਾ ਹੈ ਕਿ “ਗਲੋਬਲ ਵਾਰਮਿੰਗ” ਦੀ ਸਮੱਸਿਆ ਨੂੰ ਧਿਆਨ ਚ ਰੱਖਦੇ ਹੋਏ ਅਤੇ ਵਾਤਾਵਰਣ ਚ ਵੱਧ ਰਹੇ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਬੂਟੇ ਲਗਾਉਣੇ ਬਹੁਤ ਜਰੂਰੀ ਹਨ ਤਾਂ ਜੋ ਆਉਣ ਵਾਲਿਆਂ ਪੀੜੀਆਂ ਨੂੰ ਵਧਿਆ ਵਾਤਾਵਰਣ ਮੋਹਈਆ ਕਰਵਾਇਆ ਜਾ ਸਕੇ | ਇਸ ਮੁਹਿੰਮ ਵਿੱਚ ਸੰਸਥਾ ਤੋਂ ਮਨੋਜ ਕੁਮਾਰ, ਦਵਿੰਦਰ ਢਿਲੋਂ, ਨਿਸ਼ਾ ਬਹਿਲ, ਰਿਸ਼ਮ ਸੋਨੀ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
