ਅੰਮ੍ਰਿਤਸਰ (ਪੰਜਾਬ ਦੈਨਿਕ ਨਿਯੂਜ਼) ਸਕੂਲ ਆਫ ਐਮੀਨੇੰਸ ਛੇਹਰਟਾ ਦੇ ਐਨ ਸੀ ਸੀ ਦੇ ਕੈਡਿਟਾਂ ਦੁਆਰਾ ਕਾਰਗਿਲ ਵਿਜੇ ਦਿਵਸ ਸਕੂਲ ਕੰਪਲੈਕਸ ਵਿੱਚ ਮਨਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਮਨਮੀਤ ਕੌਰ ਨੇ ਦੱਸਿਆ ਕਿ ਦੇਸ਼ ਭਰ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਤੋਂ 24 ਸਾਲ ਪਹਿਲਾਂ 26 ਜੁਲਾਈ ਨੂੰ ਭਾਰਤ ਦੇ ਬਹਾਦਰ ਸੈਨਿਕਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਕੇ ਪਾਕਿਸਤਾਨੀ ਘੁਸਪੈਠੀਆ ਅੱਤਵਾਦੀਆਂ ਅਤੇ ਸੈਨਿਕਾਂ ਨੂੰ ਕਾਰਗਿਲ ਵਿੱਚੋਂ ਬਾਹਰ ਕੱਢ ਦਿੱਤਾ ਸੀ।ਇਸ ਵਿਸ਼ੇਸ਼ ਮੌਕੇ ‘ਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਬਹਾਦਰ ਸੈਨਿਕਾਂ ਨੂੰ ਯਾਦ ਕਰਦਿਆਂ ਹਰ ਸਾਲ 26 ਜੁਲਾਈ ਨੂੰ ‘ਵਿਜੇ ਦਿਵਸ’ ਮਨਾਇਆ ਜਾਂਦਾ ਹੈ। ਅੱਜ ਦਾ ਦਿਨ ‘ਆਪਰੇਸ਼ਨ ਵਿਜੇ’ ਦੀ ਸਫ਼ਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸਾਲ 1999 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਈ ਤੋਂ ਜੁਲਾਈ ਤੱਕ ਯੁੱਧ ਹੋਇਆ ਸੀ।ਆਪਰੇਸ਼ਨ ਵਿਜੇ’ ਦੌਰਾਨ ਭਾਰਤ ਦੇ ਕਈ ਬਹਾਦਰ ਸੈਨਿਕਾਂ ਨੇ ਆਪਣੀ ਜਾਨ ਗਵਾਈ, ਪਰ ਉਹ ਆਪਣੀ ਜ਼ਮੀਨ ਤੋਂ ਇਕ ਇੰਚ ਵੀ ਪਿੱਛੇ ਨਹੀਂ ਹਟੇ। ਹਰ ਸਾਲ ਕਾਰਗਿਲ ਵਿਜੇ ਦਿਵਸ ਦੇ ਮੌਕੇ ‘ਤੇ ਦੇਸ਼ ਦੇ ਬਹਾਦਰ ਸੈਨਿਕਾਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਦੀ ਬਹਾਦਰੀ ਅਤੇ ਦਲੇਰੀ ਦੀਆਂ ਕਹਾਣੀਆਂ ਹਰ ਜਗ੍ਹਾ ਸੁਣਾਈਆਂ ਜਾਂਦੀਆਂ ਹਨ। ਇਸ ਮੌਕੇ ਤੇ ਲੈਫਟੀਨੈਂਟ ਸੁਖਪਾਲ ਸਿੰਘ ਸੰਧੂ ਨੇ ਦੱਸਿਆ ਕਿ ਕਾਰਗਿਲ ਵਿਜੇ ਦਿਵਸ ਸਬੰਧੀ ਐਨ ਸੀ ਸੀ ਦੇ ਕੈਡਿਟਾਂ ਦੁਆਰਾ ਚਾਰਟ ਤਿਆਰ ਕੀਤੇ। ਕੈਡਿਟਾਂ ਨੇ ਵਿਜੇ ਦਿਵਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ| ਇਸ ਮੌਕੇ ਤੇ ਲੈਫ. ਹਰਮਨਪ੍ਰੀਤ ਅਫ਼ਸਰ ਅਤੇ ਐਨ ਸੀ ਸੀ ਰਾਕੇਸ਼ ਸਿੰਘ ਸਟਾਫ਼ ਅਤੇ ਐਨ.ਸੀ.ਸੀ. ਕੈਡਿਟ ਹਾਜਰ ਸਨ|