ਅੰਮ੍ਰਿਤਸਰ (PUNJAB DAINIK NEWS )ਸਕੂਲ ਆਫ਼ ਸੈਮੀਨਾਰ ਛੇਹਰਟਾ ਵਿਖੇ ਐਨ.ਸੀ.ਸੀ ਕੈਡਿਟ ਵੱਲੋਂ ਵਿਸ਼ਵ ਜਨਸੰਖਿਆ ਦਿਵਸ ਸਬੰਧੀ ਚਾਰਟ ਮੇਕਿੰਗ,ਲੇਖ ਲਿਖਣ,ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਮਨਮੀਤ ਕੌਰ ਨੇ ਦੱਸਿਆ ਕਿ ਵਿਸ਼ਵ ਆਬਾਦੀ ਦਿਵਸ ਦਾ ਮੁੱਖ ਉਦੇਸ਼ ਆਬਾਦੀ ਦੇ ਸਸ਼ਕਤੀਕਰਨ, ਔਰਤਾਂ ਦੇ ਅਧਿਕਾਰਾਂ ਦੀ ਸੁਰੱਖਿਆ, ਸਿਹਤ ਸੇਵਾਵਾਂ ਤੱਕ ਪਹੁੰਚ, ਸਿੱਖਿਆ, ਨਿਰਮਾਣ ਅਧੀਨ ਖੇਤਰਾਂ ਵਿੱਚ ਵਿਕਾਸ ਲਈ ਆਬਾਦੀ ਕੰਟਰੋਲ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਤੋਂ ਇਲਾਵਾ ਇਸ ਦਿਨ ਦਾ ਅਹਿਮ ਪਹਿਲੂ ਇਹ ਹੈ ਕਿ ਵਧਦੀ ਆਬਾਦੀ ਦੇ ਮੁੱਦਿਆਂ ਨਾਲ ਜੁੜੇ ਮਨੁੱਖੀ ਰਿਸ਼ਤਿਆਂ ਦੀ ਮਹੱਤਤਾ ਨੂੰ ਸਮਝਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।ਵਿਸ਼ਵ ਆਬਾਦੀ ਦਿਵਸ ਦੀ ਸ਼ੁਰੂਆਤ 11 ਜੁਲਾਈ 1989 ਨੂੰ ਹੋਈ ਸੀ। ਇਸ ਦਿਵਸ ਨੂੰ ਮਨਾਉਣ ਦਾ ਸੁਝਾਅ ਤੁਹਾਨੂੰ ਦੱਸ ਦੇਈਏ ਕਿ 1000 ਈਸਵੀ ਵਿੱਚ ਦੁਨੀਆ ਦੀ ਆਬਾਦੀ 400 ਮਿਲੀਅਨ ਸੀ ਅਤੇ 1804 ਤੱਕ ਇਹ ਗਿਣਤੀ 1 ਬਿਲੀਅਨ ਤੱਕ ਪਹੁੰਚ ਗਈ ਸੀ। ਇਸ ਤੋਂ ਬਾਅਦ 1960 ਵਿੱਚ 3 ਬਿਲੀਅਨ ਅਤੇ 1987 ਵਿੱਚ ਇਹ ਗਿਣਤੀ 5 ਬਿਲੀਅਨ ਤੱਕ ਪਹੁੰਚ ਗਈ। ਇਸ ਸਮੇਂ ਵਿਸ਼ਵ ਦੀ ਆਬਾਦੀ 8 ਅਰਬ ਤੋਂ ਵੱਧ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੁਖਪਾਲ ਸਿੰਘ ਨੇ ਦੱਸਿਆ ਕਿ ਦੁਨੀਆ ਭਰ ਵਿੱਚ ਕਿਸੇ ਵੀ ਦਿਨ ਨੂੰ ਮਨਾਉਣ ਦਾ ਇੱਕ ਮਕਸਦ ਹੁੰਦਾ ਹੈ ਅਤੇ ਇਸ ਮਕਸਦ ਨਾਲ ਹਰ ਸਾਲ ਇੱਕ ਨਵੇਂ ਥੀਮ ਤਹਿਤ ਕੰਮ ਕੀਤਾ ਜਾਂਦਾ ਹੈ। ਵਿਸ਼ਵ ਆਬਾਦੀ ਦਿਵਸ 2023 ਦਾ ਵਿਸ਼ਾ ਹੈ ‘ਇੱਕ ਅਜਿਹੀ ਦੁਨੀਆਂ ਦੀ ਕਲਪਨਾ ਕਰੋ ਜਿੱਥੇ ਸਾਡੇ ਸਾਰੇ 8 ਬਿਲੀਅਨ ਲੋਕਾਂ ਦਾ ਭਵਿੱਖ ਵਾਅਦੇ ਅਤੇ ਸੰਭਾਵਨਾਵਾਂ ਨਾਲ ਭਰਪੂਰ ਹੋਵੇ।’ ਯਾਨੀ, ਇਹ ‘ਇੱਕ ਅਜਿਹੀ ਦੁਨੀਆਂ ਦੀ ਕਲਪਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿੱਥੇ ਸਾਡੇ ਸਾਰਿਆਂ ਵਿੱਚੋਂ 8 ਅਰਬ ਲੋਕਾਂ ਦਾ ਭਵਿੱਖ ਉਮੀਦਾਂ ਅਤੇ ਸੰਭਾਵਨਾਵਾਂ ਨਾਲ ਭਰਪੂਰ ਹੈ’। ਇਸ ਮੌਕੇ ਲੈਫਟੀਨੈਂਟ ਹਰਮਨਪ੍ਰੀਤ ਸਿੰਘ, ਰਾਕੇਸ਼ ਸਿੰਘ ਅਤੇ ਐਨ.ਸੀ ਸੀ ਕੈਡਿਟ ਹਾਜਰ ਸਨ|