ਫਰੀਦਕੋਟ (PUNJAB DAINIK NEWS ) ਡੈਮੋਕਰੈਟਿਕ ਭਾਰਤੀਆ ਸਮਾਜ ਪਾਰਟੀ ਦੇ ਪਰਿਵਾਰ ਵਿੱਚ ਦਿਨ ਪ੍ਰਤੀ ਦਿਨ ਲਗਾਤਾਰ ਵਾਧਾ ਹੋ ਜਾਂਦਾ ਹੈ ਇਸੇ ਲੜੀ ਦੇ ਅੰਦਰ ਅੱਜ ਡੇਮੋਕ੍ਰੇਟਿਕ ਭਾਰਤੀਆ ਸਮਾਜ ਪਾਰਟੀ ਦੀ ਇੱਕ ਅਹਿਮ ਮੀਟਿੰਗ ਫਰੀਦਕੋਟ ਦੇ ਪਿੰਡ ਥਾਹੜਾ ਵਿਖੇ ਹੋਈ । ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਜਿੰਦਰ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਰੀਦਕੋਟ ਚ ਵੱਡੀ ਗਿਣਤੀ ਵਿੱਚ ਕੀਤੀਆਂ ਗਈਆਂ ਨਿਯੁਕਤੀਆਂ,ਇਹ ਮੀਟਿੰਗ ਪਾਰਟੀ ਦੇ ਚੇਅਰਮੈਨ ਪੰਜਾਬ ਸਵਰਨ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ । ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਵੱਖ-ਵੱਖ ਹਲਕਿਆਂ ਤੋਂ ਪਹੁੰਚੇ । ਇਹਨਾਂ ਤੋਂ ਇਲਾਵਾ ਸੋਹਣ ਸਿੰਘ ਜਿਲ੍ਹਾ ਪ੍ਰਧਾਨ ਫਰੀਦਕੋਟ,ਸੁਖਦੇਵ ਸਿੰਘ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਫਰੀਦਕੋਟ , ਗੁਰਤੇਜ ਸਿੰਘ ਜਿਲ੍ਹਾ ਪ੍ਰਧਾਨ ਲੇਬਰ ਸੈਲ ਫਰੀਦਕੋਟ,ਸੁਖਪ੍ਰੀਤ ਸਿੰਘ ਯੂਥ ਜਿਲ੍ਹਾ ਪ੍ਰਧਾਨ ਫਰੀਦਕੋਟ ਵੀ ਹਾਜਰ ਹੋਏ । ਇਸ ਮੌਕੇ ਤੇ ਉਚੇਚੇ ਤੌਰ ਤੇ ਰਾਸ਼ਟਰੀ ਉਪ ਪ੍ਰਧਾਨ ਲਖਵੀਰ ਸਿੰਘ ਰਾਜਧਾਨ ਅਤੇ ਉਹਨਾਂ ਦੇ ਨਾਲ ਯੂਥ ਵਾਇਸ ਪ੍ਰਧਾਨ ਪੰਜਾਬ ਸੰਦੀਪ ਕੁਮਾਰ, ਯੂਥ ਜਿਲ੍ਹਾ ਪ੍ਰਧਾਨ ਜਲੰਧਰ ਰਜੇਸ਼ ਕੁਮਾਰ ,ਯੂਥ ਵਾਇਸ ਪ੍ਰਧਾਨ ਦੋਆਬਾ ਜ਼ੋਨ ਸੰਦੀਪ ਕੁਮਾਰ ਪਹੁੰਚੇ । ਰਾਜਧਾਨ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਅਨੁਸਾਰ ਪੂਰੇ ਦੇਸ਼ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ । ਹਰ ਪਾਰਟੀ ਵਰਕਰ ਆਪਣੀ ਆਪਣੀ ਜਿੰਮੇਵਾਰੀ ਨੂੰ ਵਧੀਆ ਤਰੀਕੇ ਨਾਲ ਨਿਭਾ ਰਹੇ ਹਨ । ਇਸ ਮੌਕੇ ਰਾਜਧਾਨ ਜੀ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਵਾਉਣੀ ਬਹੁਤ ਜਰੂਰੀ ਹੈ , ਉਹਨਾਂ ਕਿਹਾ ਸਾਡੇ ਹੱਕਾਂ ਪ੍ਰਤੀ ਸਮੇਂ ਸਮੇਂ ਸੰਘਰਸ਼ ਕਰਨਾ ਬਹੁਤ ਜਰੂਰੀ ਹੈ । ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਕਿਹਾ ਸੀ ਕਿ ਜਦੋਂ ਪ੍ਰਸ਼ਾਸ਼ਨ ਜਾਂ ਸਰਕਾਰ ਕੋਈ ਗੱਲ ਨਾ ਸੁਣੇ ਤਾਂ ਪਬਲਿਕ ਦੀ ਕਚਹਿਰੀ ਵਿੱਚ ਜਾ ਕੇ ਆਪਣਾ ਦੁੱਖ ਦੱਸਣਾ ਹੈ ਕਿਉਂਕਿ ਉਥੇ ਹਰ ਤਰ੍ਹਾਂ ਦੇ ਤਾਲੇ ਦੀ ਚਾਬੀ ਹੁੰਦੀ ਹੈ ਤੇ ਜੇ ਅਸੀਂ ਆਪਣੇ ਹੱਕ ਲੈਣੇ ਹਨ ਤਾਂ ਸਾਨੂੰ ਸੰਘਰਸ਼ ਕਰਨਾ ਪਵੇਗਾ । ਇਸ ਮੌਕੇ ਰਾਜਧਾਨ ਜੀ ਨੇ ਕੁਝ ਨਵ-ਨਿਜੁਕਤੀਆਂ ਵੀ ਕੀਤੀਆਂ ਅਤੇ ਪਾਰਟੀ ਸੰਬੰਧੀ ਅਹਿਮ ਜਿੰਮੇਵਾਰੀਆਂ ਵਰਕਰਾਂ ਨੂੰ ਰਾਜਧਾਨ ਜੀ ਵਲੋਂ ਸੌਂਪੀਆਂ ਗਈਆਂ । ਇਸ ਮੌਕੇ ਪ੍ਰੇਮ ਸਿੰਘ ਨੂੰ ਯੂਥ ਇੰਚਾਰਜ ਕੋਟਕਪੁਰਾ,ਸ਼ਾਮ ਸਿੰਘ ਨੂੰ ਯੂਥ ਇੰਚਾਰਜ ਹਲਕਾ ਜੈਤੋ, ਗੁਰਤੇਜ ਸਿੰਘ ਨੂੰ ਪਾਰਟੀ ਇੰਚਾਰਜ ਜਿਲ੍ਹਾ ਮੋਗਾ ਅਤੇ ਵੀਰੂ ਰਾਮ ਨੂੰ ਜਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਨਿਜੁਕਤ ਕੀਤਾ ਗਿਆ । ਨਵ-ਨਿਜੁਕਤ ਅਹੁਦੇਦਾਰਾਂ ਨੇ ਲਖਵੀਰ ਸਿੰਘ ਰਾਜਧਾਨ ਅਤੇ ਉਹਨਾਂ ਦੇ ਸਾਥੀਆਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਅਤੇ ਵਿਸ਼ਵਾਸ਼ ਦੁਆਇਆ ਕਿ ਉਹ ਪਾਰਟੀ ਲਈ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਾਂਗੇ ਅਤੇ ਕਦੀ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ । ਅੰਤ ਲਖਵੀਰ ਜੀ ਨੇ ਨਵ-ਨਿਜੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਆਏ ਹੋਏ ਸੱਜਣਾਂ ਦਾ ਧੰਨਬਾਦ ਕੀਤਾ I ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਜਿੰਦਰ ਗਿੱਲ ਨੇ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੱਤੀ 
