ਅੰਮ੍ਰਿਤਸਰ (PUNJAB DAINIK NEWS ) ਸਕੂਲ ਆਫ ਐਮੀਨੈਂਸ ਛੇਹਰਟਾ ਦੇ ਐਨਸੀਸੀ ਕੈਡਿਟਾਂ ਵੱਲੋਂ ਭਗਤ ਪੂਰਨ ਸਿੰਘ ਦੇ ਜਨਮ ਦਿਨ ਤੇ ਪਿੰਗਲਵਾੜਾ ਦੇਖਿਆ ਗਿਆ| ਭਗਤ ਪੂਰਨ ਸਿੰਘ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਐਨ.ਸੀ.ਸੀ ਕੈਡਿਟਾਂ ਵੱਲੋਂ ਲੇਖ,ਭਾਸ਼ਣ ਤਿਆਰ ਕੀਤੇ ਗਏ ਅਤੇ ਚਾਰਟ ਵੀ ਬਣਾਏ ਗਏ| ਇਸ ਮੌਕੇ ਡਾਕਟਰ ਇੰਦਰਜੀਤ ਕੌਰ ਪ੍ਰਧਾਨ ਪਿੰਗਲਵਾੜਾ ਸੁਸਾਇਟੀ ਵੱਲੋਂ ਐਨ.ਸੀ.ਸੀ ਕੈਡਿਟਾਂ ਦੇ ਇਸ ਉਪਰਾਲੇ ਦੀ ਬਹੁਤ ਸਿਫ਼ਤ ਕੀਤੀ| ਉਨ੍ਹਾਂ ਦੱਸਿਆ ਕਿ ਭਗਤ ਪੂਰਨ ਸਿੰਘ ਜੀ ਨੇ ਆਪਣਾ ਸਾਰਾ ਜੀਵਨ ਜ਼ਰੂਰਤਮੰਦਾਂ ਅਤੇ ਲੋੜਵੰਦਾਂ ਲਈ ਸਮਰਪਤ ਕਰ ਦਿੱਤਾ| ਉਨ੍ਹਾਂ ਦੱਸਿਆ ਕਿ ਮਨੁੱਖਤਾ ਦੀ ਸੇਵਾ ਹੀ ਅਸਲ ਸੇਵਾ ਹੈ| ਸਾਡੇ ਨੌਜਵਾਨਾਂ ਨੂੰ ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ| ਉਹਨਾ ਐਨ.ਸੀ.ਸੀ ਕੈਡਿਟਾਂ ਨੂੰ ਫਰੀ ਲਿਟਰੇਚਰ ਵੀ ਵੰਡਿਆ| ਸੰਸਥਾ ਵੱਲੋਂ ਐਨ.ਸੀ.ਸੀ ਅਫ਼ਸਰ ਸੁਖਪਾਲ ਸਿੰਘ ਸੰਧੂ ਨੂੰ ਸਨਮਾਨਤ ਕੀਤਾ ਗਿਆ| ਕਰਨਲ (ਰਿਟ.) ਦਰਸ਼ਨ ਸਿੰਘ ਬਾਵਾ ਪ੍ਰਬੰਧਕ ਪਿੰਗਲਵਾੜਾ ਸੁਸਾਇਟੀ ਵੱਲੋਂ ਐਨ ਸੀ ਸੀ ਕੈਡਿਟ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਕੈਡਿਟ ਨੂੰ ਕਿਹਾ ਕਿ ਉਹ ਭਗਤ ਪੂਰਨ ਸਿੰਘ ਵੱਲੋਂ ਦਰਸਾਏ ਰਸਤੇ ਤੇ ਚੱਲਣ ਵੱਧ ਤੋਂ ਵੱਧ ਰੁੱਖ ਲਗਾਉਣ, ਪਾਣੀ ਬਚਾਉਣ ਦੀ ਕੋਸ਼ਿਸ਼ ਕਰਨ, ਪਲਾਸਟਿਕ ਦੀ ਵਰਤੋਂ ਘੱਟ ਕਰਨ ਅਤੇ ਵੱਧ ਤੋਂ ਵੱਧ ਕਿਤਾਬਾਂ ਪੜ੍ਹ ਕੇ ਗਿਆਨ ਹਾਸਲ ਕਰਨ। ਕੈਡਿਟਾਂ ਨੇ ਸੰਸਥਾ ਵਿੱਚ ਮੌਜੂਦ ਮਿਊਜ਼ੀਅਮ ਦਾ ਦੌਰਾ ਵੀ ਕੀਤਾ| ਇਸ ਵਿੱਚ ਭਗਤ ਪੂਰਨ ਸਿੰਘ ਦੇ ਜੀਵਨ ਨਾਲ ਸਬੰਧਤ ਫੋਟੋਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ| ਕੈਡਿਟ ਸਾਕਸ਼ੀ,ਕੈਡਿਟ ਅੰਜਲੀ ਯਾਦਵ ਅਤੇ ਕੈਡਿਟ ਪਲਕ ਨੇ ਭਗਤ ਪੂਰਨ ਸਿੰਘ ਦੇ ਜੀਵਨ ਤੇ ਆਪਣੇ ਵਿਚਾਰ ਪੇਸ਼ ਕਰ ਕੇ ਚਾਨਣਾ ਪਾਇਆ, ਇਸੇ ਤਰ੍ਹਾਂ ਕੈਡਿਟ ਮਨੀਸ਼ਾ ਪ੍ਰੀਤ ਕੌਰ, ਕੈਡਿਟ ਗੁਰਪ੍ਰੀਤ ਕੌਰ, ਕੈਡਿਟ ਆਂਚਲ, ਕੈਡਿਟ ਇੰਦੂ, ਕੈਡਿਟ ਸਲੋਨੀ, ਕੈਡਿਟ ਕਿਰਨਪ੍ਰੀਤ ਕੌਰ, ਕੈਡਿਟ ਤਨੀਸ਼ਾ ਸ਼ਰਮਾ, ਕੈਡਿਟ ਨਿਖਿਲ, ਕੈਡਿਟ ਮੰਥਨ,ਕੈਡਿਟ ਊਮ ਮਿਸ਼ਰਾ, ਕੈਡਿਟ ਰਾਜਦੀਪ ਸਿੰਘ ਆਦਿ ਐਨਸੀਸੀ ਕੈਡਿਟਾਂ ਨੇ ਭਗਤ ਜੀ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਸਬੰਧਤ ਚਾਰਟ ਬਣਾਏ।