ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ) ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਟਰੈਫਿਕ ਪੁਲਿਸ ਅੰਮ੍ਰਿਤਸਰ ਵਲੋ 7ਵਾਂ ਸੰਯੁਕਤ ਰਾਸ਼ਟਰ ਸੰਘ ਗਲੋਬਲ ਸੜਕ ਸੁਰੱਖਿਆ ਹਫਤਾ ਮਨਾਇਆ ਜਾ ਰਿਹਾ ਹੈ| ਇਸ ਦੇ ਸਬੰਧ ਵਿੱਚ ਅੱਜ ਟਰੈਫਿਕ ਪੁਲਿਸ ਅੰਮ੍ਰਿਤਸਰ ਵੱਲੋਂ ਸਕੂਲ ਆਫ਼ ਐਮੀਨੈਂਸ ਛੇਹਰਟਾ ਦੇ ਐਨ ਸੀ ਸੀ ਕੈਡਿਟ ਦੇ ਸਹਿਯੋਗ ਦੇ ਨਾਲ ਨਾਗਰਿਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਲਈ ਹੇਠ ਵਿਸ਼ਾਲ ਸਾਇਕਲ ਰੈਲੀ ਕੱਢੀ ਗਈ| ਸ੍ਰੀਮਤੀ ਮਨਮੀਤ ਕੌਰ ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ ਛੇਹਰਟਾ ਦੁਆਰਾ ਇਸ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾl ਇਸ ਮੌਕੇ ਤੇ ਸ੍ਰੀਮਤੀ ਮਨਦੀਪ ਕੌਰ ਕਮਿਊਨਿਟੀ ਫਸਿਲੀਏਟਰ ਕਮ ਪ੍ਰੋਗਰਾਮ ਕੋਆਰਡੀਨੇਟਰ ਕਾਰਪੋਰੇਸ਼ਨ ਅੰਮ੍ਰਿਤਸਰ,ਇੰਸਪੈਕਟਰ ਪਰਮਜੀਤ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ, ਸਬ ਇੰਸਪੈਕਟਰ ਦਲਜੀਤ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਅੰਮ੍ਰਿਤਸਰ ਐੱਨਸੀਸੀ ਅਫਸਰ ਸੁਖਪਾਲ ਸਿੰਘ ਸੰਧੂ ਹਾਜ਼ਰ ਸਨ।ਸਕੂਲ ਤੋਂ ਸ਼ੁਰੂ ਹੋ ਕੇ ਰੈਲੀ ਛੇਹਰਟਾ ਦਾ ਮੇਨ ਚੌਂਕ ਦੇ ਵਿਚ ਪਹੁੰਚੀ, ਜਿੱਥੇ ਕਿ ਐ਼ਨ ਸੀ ਸੀ ਕੈਡਿਟਾਂ ਨੇ ਹੱਥਾਂ ਦੇ ਵਿੱਚ ਟਰੈਫ਼ਿਕ ਜਾਗਰੂਕਤਾ ਦੇ ਮਾਟੋ ਫੜਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ| ਆਪਣੇ ਸੰਬੋਧਨ ਦੇ ਵਿਚ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਸਭ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ,ਇਸ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ| ਇਸ ਮੌਕੇ ਤੇ ਸਭ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਐਜੂਕੇਸ਼ਨ ਸੈਲ ਨਾਗਰਿਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਅਤੇ ਹੋਰ ਕਈ ਢੰਗਾਂ ਨਾਲ ਜਾਗਰੂਕ ਕਰਵਾ ਰਿਹਾ ਹੈ ਅਤੇ ਅਸੀਂ ਕਮਿਸ਼ਨਰੇਟ ਅੰਮ੍ਰਿਤਸਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਪਾਬੰਦ ਹਾ।ਇਸ ਮੌਕੇ ਤੇ ਸਬ ਇੰਸਪੈਕਟਰ ਸਤਵੰਤ ਸਿੰਘ,ਹਵਾਲਦਾਰ ਸਲਵੰਤ ਸਿੰਘ ਟ੍ਰੈਫਿਕ ਐਜੂਕੇਸ਼ਨ ਸੈੱਲ,ਸੈਨਟਰੀ ਇੰਸਪੈਕਟਰ ਅਸ਼ੋਕ ਕੁਮਾਰ, ਸੋਹਨ ਲਾਲ ਸੁਪਰਵਾਈਜ਼ਰ, ਵਿਨੈ ਭਾਟੀਆ ਅਤੇ ਐਨ ਸੀ ਸੀ ਕੈਡਿਟ ਹਾਜ਼ਰ ਸਨ|
