





ਜਲੰਧਰ (ਪੰਜਾਬ ਦੈਨਿਕ ਨਿਊਜ) ਡੈਮੋਕ੍ਰੇਟਿਕ ਭਾਰਤੀਯ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜਿੰਦਰ ਗਿੱਲ ਜੀ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਮੁੱਖ ਦਫਤਰ ਅਲਾਵਲਪੁਰ ਵਿਖੇ ਇਕ ਅਹਿਮ ਮੀਟਿੰਗ ਹੋਈ ।ਜਿਸ ਵਿਚ ਬਾਬਾ ਸਾਹਿਬ ਬੀ.ਆਰ.ਅੰਬੇਡਕਰ ਜੀ ਦੀ 132ਵੀਂ ਜੈਯੰਤੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ ਜੋ ਮਿਤੀ 30 ਅਪ੍ਰੈਲ 2023 ਦਿਨ ਐਤਵਾਰ ਸਵੇਰੇ 10 :00 ਵਜੇ ਕੇ. ਐੱਸ. ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਨੇੜੇ ਨਗਰ ਕੌਂਸਲ,ਅਲਾਵਲਪੁਰ,ਜ਼ਿਲ੍ਹਾ ਜਲੰਧਰ ਵਿਖੇ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਮੀਟਿੰਗ ਵਿਚ ਨੈਸ਼ਨਲ ਚੇਅਰਮੈਨ ਪ੍ਰਿੰਸੀ. ਮੋਹਨ ਲਾਲ ਖੋਸਲਾ ,ਨੈਸ਼ਨਲ ਵਾਈਸ ਚੇਅਰਮੈਨ ਪ੍ਰੇਮ ਲਾਲ ਸਾਰਸਰ, ਨੈਸ਼ਨਲ ਸੇਕ੍ਰੇਟਰੀ ਹਰਭਜਨ ਫਤਿਹ ਜਲਾਲ , ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਲਖਵੀਰ ਸਿੰਘ ਰਾਜਧਾਨ,ਇੰਚਾਰਜ ਸੰਤ ਸਮਾਜ ਨੋਰਥ ਇੰਡੀਆ ਮਹੰਤ ਪੰਚਾਨਨ , ਪੰਜਾਬ ਪ੍ਰਧਾਨ ਜੁਗਰਾਜ ਸਿੰਘ , ਪੰਜਾਬ ਪ੍ਰਧਾਨ ਸਫਾਈ ਜੂਨੀਅਨ ਸੁੰਦਰ ਲਾਲ ,ਪੰਜਾਬ ਚੇਅਰਮੈਨ ਕਿਸਾਨ ਵਿੰਗ ਰਣਧੀਰ ਸਿੰਘ ਸੰਧੂ , ਯੂਥ ਵਿੰਗ ਚੇਅਰਮੈਨ ਪੰਜਾਬ ਤੀਰਥ ਮੱਟੂ , ਜਨਰਲ ਸਕੱਤਰ ਪੰਜਾਬ ਪਰਮਜੀਤ ਪੱਤੜ, ਸਕੱਤਰ ਪੰਜਾਬ ਗੁਰਪ੍ਰੀਤ , ਪ੍ਰਧਾਨ ਆਦਮਪੁਰ ਹਲਕਾ ਰਾਜੇਸ਼,ਸਕੱਤਰ ਆਦਮਪੁਰ ਹਲਕਾ ਸੰਦੀਪ,ਸਫਾਈ ਮਜਦੂਰ ਜੂਨੀਅਨ ਜਿਲ੍ਹਾ ਵਾਈਸ ਪ੍ਰੈਜ਼ੀਡੈਂਟ ਕਪੂਰਥਲਾ ਸ਼ਿਵ ਲਾਲ ਮੋਠਾਂਵਾਲ,ਜਨਰਲ ਸਕੱਤਰ ਹਲਕਾ ਆਦਮਪੁਰ ਕੱਲੂ ਰਾਮ ਆਦਿ ਸ਼ਾਮਿਲ ਸਨ ।
