|ਟਾਂਡਾ ਪੰਜਾਬ ਦੈਨਿਕ ਨਿਊਜ (ਕਮਲ ਰੱਤੂ) ਡੈਮੋਕ੍ਰੈਟਿਕ ਭਾਰਤੀਯ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਜਿੰਦਰ ਗਿੱਲ
ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਏਗੀ ਮੁਹਿੰਮ ਦੇ ਅੰਤਰਗਤ ਡੈਮੋਕ੍ਰੈਟਿਕ ਭਾਰਤੀਯ ਸਮਾਜ ਪਾਰਟੀ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਟਾਂਡਾ ਵਿਖੇ ਹੋਈ I ਇਹ ਮੀਟਿੰਗ ਪਾਰਟੀ ਦੇ ਯੂਥ ਵਾਈਸ ਪ੍ਰਧਾਨ ਪੰਜਾਬ ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ I ਇਸ ਮੀਟਿੰਗ ਵਿਚ ਪਾਰਟੀ ਦੇ ਬਹੁਤ ਸਾਰੇ ਵਰਕਰ ਹੁਮਹੁਮਾ ਕੇ ਪਹੁੰਚੇ I ਇਸ ਮੀਟਿੰਗ ਵਿਚ ਨੈਸ਼ਨਲ ਵਾਈਸ ਪ੍ਰਧਾਨ ਲਖਵੀਰ ਸਿੰਘ ਰਾਜਧਾਨ ਵਿਸ਼ੇਸ਼ ਤੌਰ ਤੇ ਪਹੁੰਚੇ I ਉਹਨਾਂ ਨੇ ਮੀਟਿੰਗ ਵਿਚ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਸਰਕਾਰ ਜਿਹੜੀ ਮਰਜੀ ਹੋਵੇ ਪਰ ਗਰੀਬ ਵਰਗ ਦੇ ਲੋਕਾਂ ਨਾਲ ਥਾਣੇ ਕਚਹਿਰੀਆਂ ਵਿਚ ਧੱਕੇਸ਼ਾਹੀ ਹੋ ਰਹੀ ਹੈ I ਗਰੀਬਾਂ ਦੀ ਕੀਤੇ ਵੀ ਸੁਣਵਾਈ ਨਹੀਂ ਹੁੰਦੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਵਉਣੀ ਬਹੁਤ ਜਰੂਰੀ ਹੈ, ਨਾਲ ਹੀ ਉਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਡੇਮੋਕ੍ਰੈਟਿਕ ਭਾਰਤੀਯ ਸਮਾਜ ਪਾਰਟੀ ਹਮੇਸ਼ਾਂ ਗਰੀਬ ਲੋਕਾਂ ਨਾਲ ਖੜੀ ਹੈ ਅਤੇ ਭਵਿੱਖ ਵਿਚ ਵੀ ਖੜੀ ਰਹੇਗੀ I ਇਸ ਮੌਕੇ ਤੇ ਰਾਜਧਾਨ ਨੇ ਪਾਰਟੀ ਵਰਕਰਾਂ ਨੂੰ ਪੂਰੇ ਪੰਜਾਬ ਵਿਚ ਆਪਣੇ ਆਪਣੇ ਜ਼ਿਲਿਆਂ ਵੀ ਵਿਚ ਡਾ. ਬੀ. ਆਰ. ਅੰਬੇਡਕਰ ਜੀ ਦਾ ਜਨਮਦਿਨ ਬਹੁਤ ਹੀ ਸ਼ਰਧਾ ਨਾਲ ਮਨਾਉਣ ਲਈ ਕਿਹਾ I ਇਸ ਮੌਕੇ ਤੇ ਰਾਜਧਾਨ ਨੇ ਕੁਝ ਨਵ-ਨਿਜੁਕਤੀਆਂ ਵੀ ਕੀਤੀਆਂ ਗਈਆ. ਪਰਮਜੀਤ ਸਿੰਘ ਨੂੰ ਯੂਥ ਪ੍ਰਧਾਨ ਜਿਲ੍ਹਾ ਹੁਸ਼ਿਆਰਪੁਰ, ਸੁਖਵਿੰਦਰ ਸਿੰਘ ਇੰਚਾਰਜ ਹਲਕਾ ਕਰਤਾਰਪੁਰ ਨਿਜੁਕਤ ਕੀਤਾ ਗਿਆ I ਇਸ ਮੀਟਿੰਗ ਵਿਚ ਪਾਰਟੀ ਦੇ ਅਮਰਜੀਤ ਕੌਰ ਮਹਿਲਾ ਵਾਈਸ ਪ੍ਰਧਾਨ ਪੰਜਾਬ ਪਰਮਜੀਤ ਕੌਰ ਮਹਿਲਾ ਇੰਚਾਰਜ ਮਾਝਾ ਜ਼ੋਨ ਫਿਰੋਜ਼ ਖਾਨ ਇੰਚਾਰਜ ਦੋਆਬਾ ਜ਼ੋਨ ਮੋਹਿਤ ਕੁਮਾਰ ਸਿਟੀ ਪ੍ਰਧਾਨ ਮੁਕੇਰੀਆਂ ਅਤੇ ਹੋਰ ਵੀ ਬਹੁਤ ਸਾਰੇ ਪਾਰਟੀ ਵਰਕਰ ਸ਼ਾਮਿਲ ਹੋਏ |



