

ਜਲੰਧਰ 26 ਮਾਰਚ ( ਪੰਜਾਬ ਦੈਨਿਕ ਨਿਊਜ) :- ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਪਿੰਡ ਗਾਖਲਾਂ ਵਿਖੇ ਪ੍ਰਵਾਸੀ ਭਾਰਤੀ ਸਮਾਜ ਸੇਵੀ ਜ਼ੋਰਾਵਰ ਸਿੰਘ ਗਾਖਲ ਸੁੱਖ ਸਾਗਰ ਰੇਡੀਓ ਲੰਡਨ ਦੇ ਸੀ. ਈ. ਓ. ਤੇ ਉਹਨਾਂ ਦੀ ਧਰਮ ਸੁਪਤਨੀ ਜਸਪਾਲ ਕੌਰ ਗਾਖਲ ਹੋਰਾਂ ਵਲੋਂ ਅੱਖਾਂ ਦਾ ਮੁਫਤ ਅਪਰੇਸ਼ਨ ਕੈਂਪ ਲਗਾਇਆ ਗਿਆ । ਇਸ ਕੈਂਪ ਦਾ ਉਦਘਾਟਨ ਜ਼ੋਰਾਵਰ ਸਿੰਘ ਗਾਖਲ ਤੇ ਜਸਪਾਲ ਕੌਰ ਗਾਖਲ ਹੋਰਾਂ ਬਤੌਰ ਮੁੱਖ ਮਹਿਮਾਨ ਰਿਬਨ ਕੱਟ ਕੇ ਕੀਤਾ l ਕੈਂਪ ਦੋਰਾਨ ਇੰਜ: ਨਰਿੰਦਰ ਬੰਗਾ ਦੂਰਦਰਸ਼ਨ ਜਲੰਧਰ ਨੇ ਸੰਬੋਧਨ ਕਰਦੇ ਕਿਹਾ ਕਿ ਸੇਵਾ ਦੇਸ਼ ਦੀ ਹੋਵੇ ਜਾਂ ਫਿਰ ਸਮਾਜ ਦੀ ਦਿਲਚਸਪੀ ਨਾਲ ਕੀਤੀ ਜਾਵੇ ਤਾਂ ਪ੍ਫੁਲੱਤ ਹੁੰਦੀ ਹੈ, ਜੋ ਸਮੇਂ ਸਮੇਂ ਸਿਰ ਇਹ ਸਮਾਜ ਸੇਵੀ ਐਨ ਆਰ ਆਈ ਬਾਖੂਬੀ ਨਿਭਾ ਰਹੇ ਹਨ l ਇਹ ਪਰਵਾਸੀ ਭਾਰਤੀ ਜੌੜਾ ਹਰ ਸਾਲ ਪੰਜਾਬ ਆ ਕੇ ਵੱਖ ਵੱਖ ਖੇਤਰਾਂ ਵਿਚ ਬਹੁਤ ਹੀ ਸ਼ਲਾਘਾਯੋਗ ਸੇਵਾਵਾਂ ਨਿਭਾ ਰਿਹਾ ਹੈ l ਐਨ ਆਰ ਆਈ ਗਾਖਲ ਸਾਹਿਬ ਸਮੇਂ ਸਮੇਂ ਤੇ ਸਿਹਤ ਸਹੂਲਤਾਂ ਸਬੰਧੀ ਕੈਂਪ, ਧਾਰਮਿਕ ਸਥਾਨਾਂ ਅਤੇ ਹੋਰ ਸਮਾਜ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਤੇ ਸਹਿਯੋਗ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਿਹਾ ਹੈ lਇਸ ਕੈਂਪ ਵਿੱਚ ਡਾਕਟਰ ਅਮਨਦੀਪ ਸਿੰਘ ਅਰੋੜਾ ਤੇ ਓਸਦੀ ਟੀਮ ਨੇ 400 ਮਰੀਜਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਤੇ 70 ਮਰੀਜ ਅੱਖਾਂ ਦੇ ਆਪਰੇਸ਼ਨ ਲਈ ਚੁਣੇ ਗਏ ਅਤੇ ਅੱਜ ਰਾਤ ਤਕ ਹੀ ਅਰੋੜਾ ਆਈ ਹਸਪਤਾਲ ਜਲੰਧਰ ਵਿਖੇ ਡਾ.ਅਮਨਦੀਪ ਅਰੋੜਾ ਤੇ ਉਹਨਾਂ ਦੀ ਟੀਮ ਵਲੋਂ ਅਪ੍ਰੇਸ਼ਨ ਕਰ ਦਿੱਤੇ ਜਾਣਗੇ l ਚਾਹ ਤੇ ਲੰਗਰਾਂ ਦੀ ਸੇਵਾ ਦਿਨ ਭਰ ਅਟੁੱਟ ਵਰਤਾਈ ਗਈ l ਕੈਂਪ ਵਿੱਚ ਹੋਰਾਂ ਤੋਂ ਇਲਾਵਾ ਸਰਪੰਚ ਸੁਖਵੰਤ ਸਿੰਘ,ਪੰਚ ਜਸਵੀਰ ਸਿੰਘ, ਪਰਮਜੀਤ ਸਿੰਘ ਗਾਖਲ, ਜਸਵੰਤ ਸਿੰਘ ਪੱਪੂ ਸਾਬਕਾ ਚੇਅਰਮੈਨ, ਗਾਇਕ ਰਾਜਨ ਸਫੀਪੁਰ, ਲਾਡੀ ਗਾਖਾਲ ਸਟੂਡੀਓ, ਪ੍ਰੋਫ: ਕੁਲਵਿੰਦਰ ਸਿੰਘ ਗਾਖਲ, ਜਸਪਾਲ ਸਿੰਘ ਸਾਬਕਾ ਸਰਪੰਚ,ਓਂਕਾਰ ਸਿੰਘ ਯੂ ਕੇ, ਜ਼ੈਲਦਾਰ ਪਰਮਜੀਤ ਸਿੰਘ, ਜ਼ੈਲਦਾਰ ਜੱਗੀ, ਸੁਨੀਲ ਪਵਾਰ, ਆਦਿ ਹਾਜ਼ਿਰ ਸਨ l

