







ਰਾਮਾ ਮੰਡੀ/ ਪਤਾਰਾ ਲਵਦੀਪ ਬੈਂਸ ( ਪੰਜਾਬ ਦੈਨਿਕ ਨਿਊਜ) ਨੌਜਵਾਨ ਮੁੰਡੇ ਕੁੜੀਆਂ ਦੇ ਹੁਨਰ ਨੂੰ ਨਿਖਾਰਨ ਲਈ ਗ੍ਰਾਮ ਪੰਚਾਇਤ ਪਿੰਡ ਬੋਲੀਨਾ ਦੋਆਬਾ, ਬੋਲੀਨਾ ਵੈਲਫੇਅਰ ਸੋਸਾਇਟੀ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਚਲਾਏ ਜਾਂਦੇ ਸਕਿਲ ਸੈਂਟਰ ‘ਚ ਕੰਪਿਊਟਰ ਐਪਲੀਕੇਸ਼ਨ ਅਤੇ ਸਲਾਈ ਕਢਾਈ ਦੇ ਕੋਰਸ ਦੀ ਫ੍ਰੀ ਸਿੱਖਿਆ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ । ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਪਹੁੰਚੇ ਕੇਵਲ ਸਿੰਘ ਬੋਲੀਨਾ ਯੂਐਸਏ, ਵਿਨੋਦ ਚੁੰਬਰ, ਜਰਨੈਲ ਸਿੰਘ, ਬਲਬੀਰ ਸਿੰਘ, ਬਲਦੇਵ ਰਾਜ, ਸਤਨਾਮ ਸਿੰਘ, ਚਿਰੰਜੀ ਲਾਲ, ਬੰਸੀ ਲਾਲ ਬੰਗੜ, ਸੁਭਾਸ਼ ਬਠਲਾ ਅਤੇ ਸਰਪੰਚ ਕੁਲਵਿੰਦਰ ਬਾਘਾ ਵਲੋਂ ਸਾਂਝੇ ਤੌਰ ‘ਤੇ ਸ਼ਮਾਂ ਰੌਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ ਗਿਆ । ਇਸ ਦੌਰਾਨ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਹੁਨਰਸ਼ੀਲ ਬਨਾਉਣ ਲਈ ਬੋਲੀਨਾ ਸਕਿੱਲ ਸੈਂਟਰ ਦੀ ਸਾਰੀ ਟੀਮ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਪਰਸ਼ੰਸਾ ਕਰਦੇ ਹੋਏ ਸਿੱਖਿਆਰਥੀਆਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ ਗਈ । ਇਸ ਦੌਰਾਨ ਗੱਲਬਾਤ ਬੋਲੀਨਾ ਦੋਆਬਾ ਦੇ ਸਰਪੰਚ ਕੁਲਵਿੰਦਰ ਬਾਘਾ ਨੇ ਸਮੂਹ ਗ੍ਰਾਮ ਪੰਚਾਇਤ ਵਲੋਂ ਬੋਲੀਨਾ ਸਕਿੱਲ ਸੈਂਟਰ ਦੇ ਸੁਚਾਰੂ ਸੰਚਾਲਨ ਲਈ ਯੋਗਦਾਨ ਦੇਣ ਲਈ ਐਨ.ਆਰ.ਆਈ ਵੀਰਾਂ, ਬੋਲੀਨਾ ਵੈਲਫੇਅਰ ਸੋਸਾਇਟੀ ਅਤੇ ਪਿੰਡ ਦੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਨੌਜਵਾਨ ਮੁੰਡੇ ਕੁੜੀਆਂ ਸਵੈ ਨਿਰਭਰ ਬਣਾਉਣ ਲਈ ਸਕਿੱਲ ਸੈਂਟਰ ਅਹਿਮ ਭੂਮਿਕਾ ਨਿਭਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਲਾਕੇ ਦੇ ਹੋਰ ਵੀ ਵਿਦਿਆਰਥੀ ਅਤੇ ਨੌਜਵਾਨ ਸਾਥੀ ਜੋ ਇਸ ਫ੍ਰੀ ਸੇਵਾ ਦਾ ਲਾਹਾ ਲੈਣਾ ਚਾਹੁੰਦੇ ਹਨ ਉਹ ਨਵੇਂ ਸੈਸ਼ਨ ‘ਚ ਫ੍ਰੀ ਅਡਮੀਸ਼ਨ ਅਤੇ ਫ੍ਰੀ ਸਿੱਖਿਆ ਹਾਸਿਲ ਕਰਨ ਲਈ ਬੋਲੀਨਾ ਸਕਿੱਲ ਸੈਂਟਰ ਦੀ ਟੀਮ ਨਾਲ ਸੰਪਰਕ ਕਰ ਸਕਦੇ ਹਨ । ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਕਿੱਲ ਸੈਂਟਰ ਦੀ ਸੁਚਾਰੂ ਬਿਜਲੀ ਸਪਲਾਈ ਲਈ ਸੈਂਟਰ ਦੀ ਛੱਤ ਉਪਰ 5 ਕਿਲੋਵਾਟ ਦੇ ਸੋਲਰ ਪੈਨਲ ਦਾ ਉਦਘਾਟਨ ਵੀ ਕੀਤਾ ਗਿਆ । ਇਸ ਦੌਰਾਨ ਡਾ. ਰਕੇਸ਼ ਕੁਮਾਰ, ਪ੍ਰੋ. ਹਰਬੰਸ ਸਿੰਘ ਬੋਲੀਨਾ, ਸਰਵਣ ਰਾਮ, ਦੇਸ ਰਾਜ, ਸੁਖਵੀਰ ਸ਼ਾਹ, ਡਾ. ਪਰਮਜੀਤ, ਡਾ. ਸੱਤਪਾਲ, ਨੀਨਾ, ਹਰਪ੍ਰੀਤ ਕੁਮਾਰ ਅਤੇ ਬਾਬਾ ਜਗਦੇਵ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ।










