


ਜਲੰਧਰ 12 ਫ਼ਰਵਰੀ (ਪੰਜਾਬ ਦੈਨਿਕ ਨਿਊਜ) ਜਲੰਧਰ ਲਤੀਫ਼ਪੁਰਾ ਲੋਕਾਂ ਦਾ ਉਜਾੜਾ ਕਰਨ ਵਾਲੀ ਉਸ ਜਗ੍ਹਾ ਮੁੜ ਵਸੇਬਾ ਕਰਵਾਉਣ, ਉਹਨਾਂ ਦੇ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਦਿਵਾਉਣ, ਦਰਜ ਝੂਠੇ ਕੇਸ ਰੱਦ ਕਰਨ ਅਤੇ ਹੋਰ ਮੰਗਾਂ ਦੇ ਠੋਸ ਨਿਪਟਾਰੇ ਲਈ ਲਤੀਫ਼ਪੁਰਾ ਚੌਂਕ ਵਿਖੇ ਮੁੱਖ ਮੰਤਰੀ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਦਾ ਪੁਤਲਾ ਸਾੜ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ! ਇਸ ਮੌਕੇ ਇਹਨਾਂ ਮੰਗਾਂ ਦੀ ਪੂਰਤੀ ਲਈ 14 ਫ਼ਰਵਰੀ ਤੋਂ ਮੋਰਚਾ ਸਥਾਨ ‘ਤੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨ ਅਤੇ 21 ਫ਼ਰਵਰੀ ਨੂੰ ਹਲਕਾ ਜਲੰਧਰ ਕੈਂਟ ਦੇ ਆਪ ਇੰਚਾਰਜ਼ ਸੁਰਿੰਦਰ ਸਿੰਘ ਸੋਢੀ ਦੇ ਘਰ ਅੱਗੇ ਧਰਨਾ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ,ਇਸ ਮੌਕੇ ਆਗੂਆਂ ਨੇ ਅੱਜ 65 ਵੇਂ ਦਿਨ ਵੀ ਮੋਰਚੇ ਉੱਪਰ ਡਟੇ ਹੋਏ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਜਿਹਨਾਂ ਚਿਰ ਮਰਜ਼ੀ ਲੋਕਾਂ ਦੇ ਸਬਰ ਸਿਦਕ ਦਾ ਇਮਤਿਹਾਨ ਲੈ ਲਵੇ, ਅਖੀਰਲ਼ੇ ਦਮ ਤੱਕ ਸੰਘਰਸ਼ ਲੜਿਆ ਜਾਵੇਗਾ!ਇਸ ਮੌਕੇ ਮੋਰਚੇ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ,ਗੁਰਮੁੱਖ ਸਿੰਘ ਜਲੰਧਰੀ,ਨਰਿੰਦਰ ਕੁਮਾਰ,ਸਰਬਜੀਤ ਸਿੰਘ,ਸੁਖਦੇਵ ਸਿੰਘ,ਰੀਟਾ ਦੇਵੀ,ਬਲਜਿੰਦਰ ਕੌਰ ਅਤੇ ਮਿੰਟੂ ਆਦਿ ਨੇ ਸੰਬੋਧਨ ਕੀਤਾ,

