


ਟਾਂਡਾ (ਪੰਜਾਬ ਦੈਨਿਕ ਨਿਊਜ) ਡੇਮੋਕ੍ਰੇਟਿਕ ਭਾਰਤੀਯ ਸਮਾਜ ਪਾਰਟੀ ਦੀ ਇਕ ਅਹਿਮ ਮੀਟਿੰਗ ਟਾਂਡਾ ਵਿਖੇ ਰਾਸ਼ਟਰੀ ਉਪ ਪ੍ਰਧਾਨ ਲਖਵੀਰ ਸਿੰਘ ਰਾਜਧਾਨ ਦੀ ਪ੍ਰਧਾਨਗੀ ਹੇਠ ਸੰਪਨ ਹੋਈ । ਇਸ ਮੀਟਿੰਗ ਵਿਚ ਪਾਰਟੀ ਦੇ ਬਹੁਤ ਸਾਰੇ ਵਰਕਰ ਸ਼ਾਮਿਲ ਹੋਏ । ਇਸ ਮੀਟਿੰਗ ਵਿਚ ਪਾਰਟੀ ਦੇ ਵਿਕਾਸ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ । ਪਾਰਟੀ ਵਿਚ ਕਈ ਨਿਜੁਕਤੀਆਂ ਵੀ ਕੀਤੀਆਂ ਗਈਆ । ਗੁਰਪ੍ਰੀਤ ਸਿੰਘ ਥਾਪਰ ਕਪੂਰਥਲਾ ਨੂੰ ਯੂਥ ਵਾਈਸ ਪ੍ਰਧਾਨ ਪੰਜਾਬ ,ਫਿਰੋਜ ਖਾਨ ਕਪੂਰਥਲਾ ਨੂੰ ਯੂਥ ਇੰਚਾਰਜ ਦੋਆਬਾ ਜ਼ੋਨ ,ਅਮਰਜੀਤ ਕੌਰ ਹੁਸ਼ਿਆਰਪੁਰ ਨੂੰ ਮਹਿਲਾ ਵਾਈਸ ਪ੍ਰਧਾਨ ਪੰਜਾਬ ,ਪੁਸ਼ਪਾ ਰਾਣੀ ਹੁਸ਼ਿਆਰਪੁਰ ਨੂੰ ਮਹਿਲਾ ਸਿਟੀ ਪ੍ਰਧਾਨ ਹੁਸ਼ਿਆਰਪੁਰ ,ਅਜੇ ਕੁਮਾਰ ਜਲੰਧਰ ਨੂੰ ਬਲਾਕ ਪ੍ਰਧਾਨ ਭੋਗਪੁਰ , ਪਰਮਜੀਤ ਕੌਰ ਬਿਆਸ ਨੂੰ ਮਹਿਲਾ ਪ੍ਰਧਾਨ ਮਾਝਾ ਜ਼ੋਨ ਦੇ ਅਹੁਦੇ ਦਿੱਤੇ ਗਏ । ਇਹਨਾਂ ਅਹੁਦੇਦਾਰਾਂ ਨੂੰ ਪਾਰਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ । ਲਖਵੀਰ ਸਿੰਘ ਰਾਜਧਾਨ ਨੇ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਪਾਰਟੀ ਵਿਚ ਵਧੀਆ ਕੰਮ ਕਰਨ ਲਈ ਸੰਬੋਧਿਤ ਕੀਤਾ ।

