ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ਼) 75 ਸਾਲਾ ਆਜ਼ਾਦੀ ਦਿਵਸ ਮੌਕੇ ਛੇਹਰਟਾ ਸਕੂਲ ਦੇ ਐਨਸੀਸੀ ਕੈਡਿਟਾਂ ਵੱਲੋਂ ਵੱਖ ਵੱਖ ਪ੍ਰੋਗਰਾਮ ਪੰਜਾਬ ਬਟਾਲੀਅਨ ਐੱਨਸੀਸੀ ਦੇ ਅਧੀਨ ਚੱਲ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਵਿਖੇ 75 ਸਾਲਾ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਪੂਰਾ ਹਫਤਾ ਵੱਖ ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂl ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੈਫਟੀਨੈਂਟ ਸੁਖਪਾਲ ਸਿੰਘ ਸੰਧੂ ਐਨਸੀਸੀ ਅਫ਼ਸਰ ਦੁਆਰਾ ਦੱਸਿਆ ਗਿਆ ਕਿ ਸਕੂਲ ਦੇ ਐਨਸੀਸੀ ਕੈਡਿਟਾਂ ਦੁਆਰਾ ਭਾਸ਼ਣ ਮੁਕਾਬਲੇ,ਪੋਸਟਰ ਮੇਕਿੰਗ ਮੁਕਾਬਲੇ, ਤਿਰੰਗਾ ਝੰਡਾ ਮਾਰਚ, ਸਾਈਕਲ ਰੈਲੀ, ਤਿਰੰਗੇ ਦੀ ਮਹੱਤਤਾ ਸਬੰਧੀ ਅਤੇ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ, ਇਸ ਉਪਰੰਤ ਐਨਸੀਸੀ ਕੈਡਿਟਾਂ ਵਿੱਚ ਤਿਰੰਗੇ ਝੰਡੇ ਵੰਡੇ ਗਏ ਜੋ ਕਿ ਉਨ੍ਹਾਂ ਨੇ ਘਰਾਂ ਦੇ ਵਿੱਚ ਜਾ ਕੇ ਆਪਣੇ ਘਰਾਂ ਦੀਆਂ ਛੱਤਾਂ ਤੇ ਲਹਿਰਾਏ, ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ ਗਏ,ਵਿਦਿਆਰਥੀਆਂ ਨੇ ਮਨੁੱਖੀ ਚੇਨ ਰਾਹੀਂ ਪਚੱਤਰ ਸਾਲਾ ਆਜ਼ਾਦੀ ਦਿਵਸ ਦਰਸਾਇਆ ਆਦਿl ਇਸ ਪ੍ਰਕਾਰ ਇਹ ਪੂਰੇ ਸੱਤ ਦਿਨ ਐਨਸੀਸੀ ਕੈਡਿਟਾਂ ਨੇ 75 ਸਾਲਾ ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਪੂਰੇ ਜੋਸ਼ ਖਰੋਸ਼ ਨਾਲ ਮਨਾਇਆl ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਮੀਤ ਕੌਰ ਦੁਆਰਾ ਐੱਨਸੀਸੀ ਵਿਭਾਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆl ਉਨ੍ਹਾਂ ਕਿਹਾ ਕਿ ਇਸ ਨਾਲ ਸਕੂਲ ਦੇ ਵਿਦਿਆਰਥੀਆਂ ਦੇ ਵਿਚ ਰਾਸ਼ਟਰਵਾਦ ਦੀ ਭਾਵਨਾ ਆਵੇਗੀ ਅਤੇ ਉਹ ਦੇਸ਼ ਦੇ ਹਿੱਤ ਵਿੱਚ ਕੰਮ ਕਰਨਾ ਸਿੱਖਣਗੇl ਵਿਦਿਆਰਥੀਆਂ ਨੂੰ ਤਿਰੰਗੇ ਝੰਡੇ ਦੀ ਮਹਾਨਤਾ ਅਤੇ ਨਿਯਮਾਂ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਇਹ ਤਿਰੰਗਾ ਝੰਡਾ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਉਪਰੰਤ ਸਾਨੂੰ ਪ੍ਰਾਪਤ ਹੋਇਆ ਹੈl ਸਾਡੇ ਫ਼ੌਜੀ ਜਵਾਨ ਇਸ ਤਿਰੰਗੇ ਦੀ ਖਾਤਰ ਦੁਸ਼ਮਣਾਂ ਨਾਲ ਜੂਝਦੇ ਵੀਰ ਗਤੀ ਪ੍ਰਾਪਤ ਕਰਦੇ ਹਨl ਇਸ ਲਈ ਦਿਲ ਵਿੱਚ ਲਈ ਭਾਵਨਾ ਰੱਖਣੀ ਚਾਹੀਦੀ ਹੈ ਕਿ ਝੰਡਾ ਊਂਚਾ ਰਹੇ ਹਮਾਰਾ l ਇਸ ਮੌਕੇ ਤੇ ਐਨਸੀਸੀ ਅਫ਼ਸਰ ਹਰਮਨਪ੍ਰੀਤ ਸਿੰਘ ਉੱਪਲ,ਸ ਰਾਕੇਸ਼ ਸਿੰਘ, ਸ ਲਾਲ ਸਿੰਘ, ਸ ਗੁਰਵੰਤ ਸਿੰਘ, ਸ੍ਰੀਮਤੀ ਰੇਣੂ ਸ਼ਰਮਾ ਸਕੂਲ ਸਟਾਫ ਤੋਂ ਇਲਾਵਾ ਕੈਡਿਟ ਸਿਮਰਨਪ੍ਰੀਤ ਸਿੰਘ, ਕੈਡਿਟ ਗੌਰਵ ਕੁਮਾਰ,ਕੈਡਿਟ ਹਰਪ੍ਰੀਤ ਸਿੰਘ ਆਦਿ ਐਨਸੀਸੀ ਕੈਡਿਟ ਹਾਜ਼ਰ ਸਨ
