ਗੁਰਾਇਆ ਪੰਜਾਬ ਦੈਨਿਕ ਨਿਊਜ਼ (ਅਨਿਲ ਕੁਮਾਰ)
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਾਇਆ(ਲੜਕੇ ) ਵਿਖੇ ਵਣ ਮਹਾਉਤਸਵ ਮਨਾਇਆ ਗਿਆ ਜਿਸ ਵਿਚ ਸਕੂਲ ਦੇ ਪ੍ਰਿੰਸੀਪਲ ਸਰਦਾਰ ਸਤਵਿੰਦਰ ਪਾਲ ਸਿੰਘ ਅਤੇ ਸਮੂਹ ਸਟਾਫ ਨੇ ਸ਼ਿਰਕਤ ਕੀਤੀ ਉਨ੍ਹਾਂ ਨੇ ਰੁੱਖਾਂ ਦੀ ਮਹੱਤਤਾ ਦੱਸਦੇ ਹੋਏ ਸਾਰੇ ਹੀ ਸਟਾਫ ਮੈਂਬਰ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਰੇ ਹੀ ਇੱਕ ਇੱਕ ਰੁੱਖ ਲਾਓ ਤਾਂ ਕਿ ਵਾਤਾਵਰਣ ਸ਼ੁੱਧ ਹੋ ਸਕੇ ਇਸ ਮੌਕੇ ਤੇ ਸਕੂਲ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਡੀ ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਅਤੇ ਪ੍ਰਿੰਸੀਪਲ ਸਾਹਿਬ ਨੇ ਫਲਦਾਰ ਰੁੱਖ ਲਗਾ ਕੇ ਸੰਦੇਸ਼ ਦਿੱਤਾ ਕੇ ਰੁੱਖ ਧਰਤੀ ਪਾਣੀ ਅਤੇ ਹਵਾ ਦਾ ਸੁਰੱਖਿਅਤ ਕਰਦੇ ਹਨ ਜਿਸ ਨਾਲ ਸਾਡੀ ਧਰਤੀ ਸੁੰਦਰ ਅਤੇ ਵਾਤਾਵਰਣ ਸ਼ੁੱਧ ਪ੍ਰਾਪਤ ਹੁੰਦਾ ਹੈ ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰ ਸ੍ਰੀ ਕਪਲੇਸ਼ ਜੇਠੀ ਸ੍ਰੀਮਤੀ ਅਲਕਾ ਸ੍ਰੀਮਤੀ ਹਰਬੰਸ ਲਾਲ ਗੀਤਾਂਜਲੀ ਸ੍ਰੀਮਤੀ ਅੰਜੂ ਬਾਲਾ ਸ੍ਰੀਮਤੀ ਨਰਿੰਦਰ ਕੌਰ ਨਿਰਪਾਲਜੀਤ ਸਿੰਘ ਅਤੇ ਜੱਸ ਮਾਨ ਵੱਲੋਂ ਵੀਡੀਓਗ੍ਰਾਫੀ ਕੈਮਰੇ ਦੀ ਭੂਮਿਕਾ ਨਿਭਾਈ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਇਕ ਇਕ ਬੂਟਾ ਹੱਥ ਵਿੱਚ ਫੜ ਕੇ ਬੂਟੇ ਨੂੰ ਲਾਉਣ ਦਾ ਪ੍ਰਣ ਕੀਤਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਾਇਆ ਵਿਖੇ ਵਣ ਉਤਸਵ ਮਨਾਇਆ ਇਕ ਰੁੱਖ ਸੌ ਸੁੱਖ:- ਰੰਧਾਵਾ
Leave a comment
Leave a comment