


ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਦਿਹਾਤੀ ਮਜ਼ਦੂਰ ਸਭਾ ਵੱਲੋਂ 7-8 ਜੂਨ ਨੂੰ ਮਜ਼ਦੂਰਾਂ ਦੇ ਭੱਖਦੇ ਮਸਲਿਆਂ ਨੂੰ ਹੱਲ ਕਰਵਾੳਣ ਲਈ ਮੁਜ਼ਾਹਰੇ ਕਰਕੇ, ਧਰਨੇ ਮਾਰਕੇ ਮੰਗ ਪੱਤਰ ਐਸਡੀਐਮਜ਼ ਜਲੰਧਰ-2, ਸ਼ਾਹਕੋਟ, ਫਿਲੌਰ, ਬਾਬਾ ਬਕਾਲਾ, ਬਟਾਲਾ, ਅਜਨਾਲਾ, ਅੰਮਿ੍ਰਤਸਰ, ਖਡੂਰ ਸਾਹਿਬ, ਤਰਨ ਤਾਰਨ, ਮਲੋਟ, ਬਠਿੰਡਾ, ਤਲਵੰਡੀ, ਮੋੜ, ਮੁਕਤਸਰ, ਜਗਰਾਵਾਂ, ਰਾਏਕੋਟ ਅਬੋਹਰ, ਬੰਗਾ, ਭਵਾਨੀਗੜ੍ਹ ਅਤੇ ਪੱਟੀ ਤਹਿਸੀਲ ਦੇ ਸਾਥੀਆਂ ਨੇ ਡੀਸੀ ਤਰਨ ਤਾਰਨ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ।ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਵਿੱਤ ਸਕੱਤਰ ਮਹੀਪਾਲ, ਸੀਨੀਅਰ ਮੀਤ ਪ੍ਰਧਾਨ ਚਮਨ ਲਾਲ ਦਰਾਜਕੇ, ਮੀਤ ਪ੍ਰਧਾਨ ਅਮਰੀਕ ਸਿੰਘ ਦਾਊਦ, ਪਰਮਜੀਤ ਸਿੰਘ ਰੰਧਾਵਾ, ਜਾਇੰਟ ਸਕੱਤਰ ਬਲਦੇਵ ਸਿੰਘ ਨੂਰਪੁਰੀ, ਬਲਦੇਵ ਭੈਲ, ਹਰਜੀਤ ਮਦਰੱਸਾ, ਜਗਜੀਤ ਜੱਸਿਆਣਾ, ਸਹਾਇਕ ਵਿੱਤ ਸਕੱਤਰ ਗੁਰਨਾਮ ਸਿੰਘ ਭਿੰਡਰ, ਨਿਰਮਲ ਮਲਸੀਆਂ, ਹੁਕਮ ਰਾਜ ਲੁਧਿਆਣਾ, ਸੁਰਜੀਤ ਦੁਧਰਾਏ, ਨਰਿੰਦਰ ਸਿੰਘ ਫੌਜੀ, ਜੱਗਾ ਸਿੰਘ, ਪ੍ਰਕਾਸ਼ ਨੰਦਗੜ੍ਹ, ਮਿੱਠੂ ਸਿੰਘ ਘੁੱਦਾ, ਹਰਿਬਲਾਸ, ਜਸਪਾਲ ਜਗਤਪੁਰ, ਕਾਕਾ ਸਿੰਘ ਪੱਟੀਵਾਲ, ਸੁਰਿੰਦਰ ਚਿਥ ਤੇ ਗੁਰਮੀਤ ਕਾਲਾਝਾੜ ਆਦਿ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਲਈ ਪੱਕੇ ਰੁਜ਼ਗਾਰ ਦਾ ਪ੍ਬੰਧ ਕਰਾਉਣ, ਰੁਜ਼ਗਾਰ ਨਾ ਮਿਲਣ ਦੀ ਸੂਰਤ ’ਚ ਪੰਜ ਹਜ਼ਾਰ ਰੁਪਏ ਬੇਰੁਜ਼ਗਾਰੀ ਭੱਤਾ ਦੇਣ, ਮਗਨਰੇਗਾ ਤਹਿਤ ਪੂਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਅਤੇ 700 ਰੁਪਏ ਦਿਹਾੜੀ ਦੇਣ, ਨਿੱਤ ਵਧਦੀ ਮਹਿੰਗਾਈ ਨੂੰ ਰੋਕਣ ਲਈ ਜਨਤਕ ਵੰਡ ਪ੍ਣਾਲੀ ਰਾਹੀਂ ਨਿੱਤ ਵਰਤੋਂ ਦੀਆਂ ਜਰੂਰੀ ਵਸਤਾਂ ਸਸਤੇ ਰੇਟ ਤੇ ਮੁਹੱਈਆ ਕਰਾਉਣ, ਵਿਧਵਾ, ਬੁਢਾਪਾ, ਅੰਗਹੀਣ ਅਤੇ ਆਸ਼ਰਿਤ ਲਈ 5000 ਰੁਪਏ ਮਹੀਨਾ ਪੈਨਸ਼ਨ ਲਗਾਤਾਰ ਦੇਣ ਅਤੇ ਮਰਦਾਂ ਲਈ ਉਮਰ ਹਦ 58 ਸਾਲ ਅਤੇ ਔਰਤਾਂ ਲਈ 55 ਸਾਲ ਕਰਵਾਉਣ,ਮਜਦੂਰਾਂ ਸਿਰ ਚੜਿਆ ਕੋਆਪਰੇਟਿਵ ਸੁਸਾਇਟੀਆਂ , ਨੈਸ਼ਨਲ ਬੈਂਕਾਂ, ਮਾਈਕਰੋ ਫਾਇਨੈਂਸ ਕੰਪਨੀਆਂ ਅਤੇ ਸ਼ਾਹੂਕਾਰਾਂ ਦਾ ਕਰਜ਼ਾ ਮੁਆਫ ਕਰਾਉਣ,ਬੇਘਰੇ ਤੇ ਲੋੜਵੰਦਾਂ ਨੂੰ ਰਿਹਾਇਸ਼ੀ ਪਲਾਟ ਦੇਣ ਅਤੇ ਮਕਾਨ ਬਣਾਉਣ ਲਈ ਯੋਗ ਗਰਾਂਟ ਦੇਣ, ਨਵੀਂ ਵਿਦਿਅਕ ਨੀਤੀ ਰੱਦ ਕਰਨ ਅਤੇ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਮੁਫਤ ਪ੍ਬੰਧ ਕਰਾਉਣ, ਪੀਣ ਵਾਲਾ ਸਾਫ ਸੁਥਰਾ ਪਾਣੀ ਮੁਫਤ ਮੁਹੱਈਆ ਕਰਾਉਣ, ਦਰਿਆਵਾਂ ਅਤੇ ਵੇਈਂ ਵਿਚ ਪੈਂਦੇ ਗੰਦੇ ਪਾਣੀ ਨੂੰ ਰੋਕਣ ਲਈ ਸਖਤ ਕਦਮ ਚੁੱਕਣ, ਪੰਚਾਇਤੀ ਜ਼ਮੀਨਾਂ ’ਤੇ ਘਰ ਬਣਾ ਕੇ ਬੈਠੇ ਗਰੀਬ ਲੋਕਾਂ ਨੂੰ ਬੇਘਰ ਕਰਨ ਅਤੇ ਅਬਾਦਕਾਰਾਂ ਨੂੰ ਉਜਾੜਨਾ ਫੌਰੀ ਬੰਦ ਕਰਕੇ ਇਨ੍ਹਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਦਾ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ। 
