
ਜਲੰਧਰ (ਪੰਜਾਬ ਦੈਨਿਕ ਨਿਊਜ਼ ) ਜੂਨ 1984 ਵਿੱਚ ਦਰਬਾਰ ਸਾਹਿਬ ਸਮੂਹ ਅੰਦਰ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਹੋਰ ਸਿੰਘ ਸਿੰਘਣੀਆਂ ਅਤੇ ਭੁੁਝੰਗੀ ਸਿੰਘਾਂ ਦੀ ਯਾਦ ਵਿੱਚ ਘੱਲੂਘਾਰਾ ਦਿਵਸ ਤੇ ਜਲੰਧਰ ਦੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਸਿੱਖ ਤਾਲਮੇਲ ਕਮੇਟੀ,ਗੁਰੂਦੁੁਆਰਾ ਨੌਵੀਂ ਪਾਤਸ਼ਾਹੀ ਤੇ ਵੱਖ-ਵੱਖ ਗੁੁਰਦੁਆਰਾ ਕਮੇਟੀਆਂ,ਆਗਾਜ਼ ਐੱਨਜੀਓ,ਗੁਰੂ ਤੇਗ ਬਹਾਦਰ ਖਾਲਸਾ ਨੌਜਵਾਨ ਸੱਭਾ,ਇੰਟਰਨੈਸ਼ਨਲ ਸਿੱਖ ਕੌਂਸਲ, ਗੁੁਰਮੁਖ ਸੇਵਕ ਦਲ,ਅੰਬੇਦਕਰ ਸੈਨਾ ਆਦਿ ਜਥੇਬੰਦੀਆਂ ਸ਼ਾਮਲ ਸਨ। ਰੋਸ ਮਾਰਚ ਗੁਰੂ ਘਰ ਗੁਰੂ ਤੇਗ ਬਹਾਦਰ ਨਗਰ ਨੌਵੀਂ ਪਾਤਸ਼ਾਹੀ ਤੋਂ ਆਰੰਭ ਹੋਕੇ ਗੁਰੂ ਰਵਿਦਾਸ ਚੌਂਕ,ਅਵਤਾਰ ਨਗਰ,ਅਸ਼ੋਕ ਨਗਰ,ਝੰਡੀਆਂ ਵਾਲਾ ਪੀਰ,ਫੁੱਟਬਾਲ ਚੌਕ,ਬਸਤੀ ਅੱਡਾ, ਜੋਤੀ ਚੌਕ,ਅੰਬੇਦਕਰ ਚੌਕ ਤੋਂ ਹੁੰਦਾ ਹੋਇਆ ਗੁਰੂ ਨਾਨਕ ਮਿਸ਼ਨ ਚੌਕ ਵਿਖੇ ਸਮਾਪਤ ਹੋਵੇਗਾ। ਰੋਸ ਮਾਰਚ ਵਿਚ ਸ਼ਾਮਲ ਸੰਗਤਾਂ ਦੇ ਸਿਰਾਂ ਉਪਰ ਅਤੇ ਮੋਢਿਆਂ ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਰੋਸ ਮਾਰਚ ਵਿਚ ਸਭ ਤੋਂ ਅੱਗੇ ਸੰਤਾਂ ਅਤੇ ਹੋਰ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਅਕਸ਼ ਕਦ ਫੋਟੋਆਂ ਵਾਲੀ ਗੱਡੀ ਉਸ ਤੋਂ ਬਾਅਦ ਸਾਊਂਡ ਵਾਲੀ ਗੱਡੀ ਜਿਸ ਵਿਚ ਸਤਨਾਮ ਵਾਹਿਗੁਰੂ ਦਾ ਜਾਪ ਚੱਲ ਰਿਹਾ ਸੀ। ਅਤੇ ਹੋਰ ਪਿੱਛੇ-ਪਿੱਛੇ ਸੰਗਤਾਂ ਮੋਟਰਸਾਈਕਲ,ਸਕੂਟਰ ਅਤੇ ਕਾਰਾਂ ਤੇ ਕਾਲੇ ਝੰਡੇ ਫੜਕੇ ਚੱਲ ਰਹੇ ਸਨ। ਥਾਂ-ਥਾਂ ਤੇ ਸੰਗਤਾਂ ਲਈ ਠੰਡੇ ਜਲ ਦੀਆਂ ਛਬੀਲਾਂ ਲੱਗੀਆਂ ਹੋਈਆਂ ਸਨ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਾ ਜਿੰਦਾਬਾਦ,ਪੰਥ ਕੀ ਜੀਤ, ਰਾਜ ਕਰੇਗਾ ਖਾਲਸਾ,ਆਕਾਸ ਗੁੰਜਾਉ ਜੈਕਾਰੇ ਸਾਰੇ ਰਸਤੇ ਵਿੱਚ ਸੰਗਤਾਂ ਲਗਾ ਰਹੀਆਂ ਸਨ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਪਹੁੰਚਕੇ ਗੁਰੂ ਸਾਹਿਬ ਅਗੇ ਸਮਾਪਤੀ ਦੀ ਅਰਦਾਸ ਕੀਤੀ। ਇਸ ਮੋਕੇ ਤੇ ਤਜਿੰਦਰ ਸਿੰਘ ਪਰਦੇਸੀ,ਕੰਵਲਜੀਤ ਸਿੰਘ ਟੋਨੀ,ਹਰਜੋਤ ਸਿੰਘ ਲੱਕੀ,ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸਿਧੂ,ਗੁਰਜੀਤ ਸਿੰਘ ਸਤਨਾਮੀਆਂ,ਪ੍ਰਭਜੋਤ ਸਿੰਘ ਖਾਲਸਾ,ਪਰਮਪ੍ਰੀਤ ਸਿੰਘ ਵਿੱਟੀ,ਇਕਬਾਲ ਸਿੰਘ ਢਿੰਡਸਾ,ਗੁਰਦੀਪ ਸਿੰਘ ਲੱਕੀ,ਸੁਖਮਿੰਦਰ ਸਿੰਘ ਰਾਜਪਾਲ,ਸੰਨੀ ਸਿੰਘ ਉਬਰਾਏ,ਪਰਜਿੰਦਰ ਸਿੰਘ,ਪਾਲੀ ਚੱਢਾ,ਵਿੱਕੀ ਸਿੰਘ ਖਾਲਸਾ,ਲਖਬੀਰ ਸਿੰਘ ਲੱਕੀ,ਪਰਮਿੰਦਰ ਸਿੰਘ ਦਸਮੇਸ਼ ਨਗਰ,ਕੁੁਲਦੀਪ ਸਿੰਘ ਪਾਇਲਟ,ਸੁਰਿੰਦਰ ਸਿੰਘ ਕੈਰੋ,ਸਰਬਜੀਤ ਸਿੰਘ ਕਾਲੜਾ,ਗੁਰਜੀਤ ਸਿੰਘ ਪੋਪਲੀ,ਅਮਰਜੀਤ ਸਿੰਘ ਕਿਸ਼ਨਪੁਰਾ,ਦਲਜੀਤ ਸਿੰਘ ਬੇਦੀ,ਹਰਪ੍ਰੀਤ ਸਿੰਘ ਮਨੀ,ਅਮਨਦੀਪ ਸਿੰਘ ਬੱਗਾ,ਤਰਲੋਕ ਸਿੰਘ ਖਾਲਿਸਤਾਨੀ,ਜਰਨੈਲ ਸਿੰਘ ਖਾਲਸਾ ,ਨਿਹੰਗ ਲਖਵੀਰ ਸਿੰਘ ਲੱਖੀ,ਗੁਰਿੰਦਰ ਸਿੰਘ ਮਝੈਲ,ਗੁਰਦੇਵ ਸਿੰਘ ਗੋਲਡੀ,ਰਾਜਿੰਦਰ ਸਿੰਘ ਰੀਅਲ,ਗਿਆਨੀ ਕੁਲਵਿੰਦਰ ਸਿੰਘ ਭੋਗਪੁਰ,ਹਰਵਿੰਦਰ ਸਿੰਘ ਚਿਟਕਾਰਾ,ਗੁਰਮੀਤ ਸਿੰਘ ਬਿਟੂ,ਜੈਦੀਪ ਸਿੰਘ ਬਾਜਵਾ,ਅਵਤਾਰ ਸਿੰਘ,ਬਲਦੇਵ ਸਿੰਘ,ਦੀਪਕ ਬਾਲੀ,ਜਸਵਿੰਦਰ ਸਿੰਘ ਜੋਲੀ,ਪਰਦੀਪ ਸਿੰਘ ਧਾਲੀਵਾਲ,ਬਲਜੀਤ ਸਿੰਘ ਸੋਨੂੰ,ਭੁਪਿੰਦਰ ਸਿੰਘ ਬੜਿੰਗ,ਸੁਰਿੰਦਰ ਸਿੰਘ,ਹਰਪ੍ਰੀਤ ਸਿੰਘ ਅਮਿ੍ਤ ਕੰਪਿਊਟਰ,ਜਤਿੰਦਰ ਸਿੰਘ ਕੋਹਲੀ,ਬਲਜੀਤ ਸਿੰਘ ਸੰਟੀ,ਗੁਰਮੀਤ ਸਿੰਘ ਬਿਟੂ,ਗਗਨਦੀਪ ਸਿੰਘ ਗੱਗੀ,ਕੰਵਲਚਰਨਜੀਤ ਸਿੰਘ ਹੈਪੀ,ਜੇੈਤੇਗ ਸਿੰਘ,ਕੁਲਵੰਤ ਸਿੰਘ ਨਿਹੰਗ,ਅਮਰਜੀਤ ਸਿੰਘ ਨਿਹੰਗ,ਰਜਿੰਦਰ ਸਿੰਘ ਮੁਲਤਾਨੀ,ਅਵਤਾਰ ਸਿੰਘ ਖਾਸਰੀਆ,ਕਰਨਬੀਰ ਸਿੰਘ ਨਿਹੰਗ,ਮਨਜੀਤ ਸਿੰਘ ਨਿਹੰਗ,ਗੁਰਦੀਪ ਸਿੰਘ ਬਬੂ,ਜੋਗਿੰਦਰ ਸਿੰਘ ਜੋਗੀ,ਜਸਬੀਰ ਸਿੰਘ ਡਕੋਹਾ,ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰਾ, ਜਰਨੈਲ ਸਿੰਘ, ਇੰਦਰਜੀਤ ਸਿੰਘ ਸੋਨੂ ,ਪ੍ਰਦੀਪ ਸਿੰਘ ਵਿੱਕੀ, ਰਣਜੀਤ ਸਿੰਘ ਗੋਲਡੀ, ਅਮਰਜੀਤ ਸਿੰਘ ਮੰਗਾ, ਤਰਨਜੀਤ ਸਿੰਘ ਤੰਨੀ, ਅੰਮ੍ਰਿਤਪਾਲ ਸਿੰਘ, ਸਨਦੀਪ ਸਿੰਘ ਫੂੱਲ, ਜਸਦੀਪ ਸਿੰਘ, ਹੀਰਾ ਸਿੰਘ, ਜਸਕੀਰਤ ਸਿੰਘ ਜੱਸੀ, ਅਕਾਸ਼ ਸ਼ਰਮਾ, ਕੁਲਵਿੰਦਰ ਸਿੰਘ, ਅਪਾਰਜੋਤ ਸਿੰਘ, ਸੁਖਜੀਤ ਸਿੰਘ , ਸਨ।
